ਗਲ਼ੇ ਦੀ ਦੀ ਖਰਾਸ਼ ਨੂੰ ਦੂਰ ਕਰਦੀ ਹੈ ਇਹ ਮਿਰਚ!

ਸਰਦੀ ਦੇ ਮੌਸਮ ’ਚ ਬੀਮਾਰੀ ਵੱਧ ਜਾਂਦੀ ਹੈ ਅਤੇ ਲੋਕਾਂ ਨੂੰ ਉਸ ਨਾਲ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। 

ਅਜਿਹੇ ’ਚ ਜਿਨ੍ਹਾਂ ਲੋਕਾਂ ਨੂੰ ਗਠਿਆ ਹੈ ਉਨ੍ਹਾਂ ਨੂੰ ਹੱਡੀਆਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। 

ਪਰ ਘਰ ਦੀ ਰਸੋਈ ’ਚ ਹੀ ਇਸਦਾ ਇਲਾਜ ਉਪਲਬੱਧ ਰਹਿੰਦਾ ਹੈ। 

ਪਰ ਲੋਕਾਂ ਨੂੰ ਇਸ ਦੀ ਜਾਣਕਾਰੀ  ਨਹੀਂ ਹੁੰਦੀ ।

ਹਰ ਘਰ ਦੀ ਰਸੋਈ ’ਚ ਕਾਲੀ ਮਿਰਚ ਜ਼ਰੂਰ ਮੌਜੂਦ ਰਹਿੰਦੀ ਹੈ। 

ਲੋਕ ਇਸਦਾ ਇਸਤੇਮਾਲ ਮਸਾਲੇ ਦੇ ਰੂਪ ’ਚ ਕਰਦੇ ਹਨ। 

ਪਰ ਕਾਲੀ ਮਿਰਚ ਕਈ ਪ੍ਰਕਾਰ ਦੀਆਂ ਬੀਮਾਰੀਆਂ ਨਾਲ ਨਿਪਟਣ ’ਚ ਸਹਾਇਕ ਹੁੰਦੀ ਹੈ। 

ਇਸਦਾ ਇਸਤੇਮਾਲ ਲੋਕ ਸਰਦੀ, ਜੁਖ਼ਾਮ ਅਤੇ ਕਫ਼ ਆਦਿ ਲਈ ਕਰਦੇ ਹਨ। 

ਕਾਲੀ ਮਿਰਚ ਗਲ਼ੇ ’ਚ ਖਰਾਸ਼ ਨੂੰ ਦੂਰ ਕਰਦੀ ਹੈ।