ਬਸ ਖਾਓ ਇਹ 2 ਫੂਡਜ਼, ਬੁਢਾਪਾ ਰਹੇਗਾ ਤੁਹਾਡੇ ਤੋਂ ਦੂਰ

ਬਸ ਖਾਓ ਇਹ 2 ਫੂਡਜ਼, ਬੁਢਾਪਾ ਰਹੇਗਾ ਤੁਹਾਡੇ ਤੋਂ ਦੂਰ

ਜਵਾਨ ਦਿਖਣ ਲਈ ਤੁਸੀਂ ਕਈ ਤਰ੍ਹਾਂ ਦੇ ਉਪਾਅ ਅਜ਼ਮਾਉਂਦੇ ਹੋ। ਪਰ ਤੁਸੀਂ ਆਪਣੀ ਡਾਈਟ 'ਚ ਕੁਝ ਬਦਲਾਅ ਕਰਕੇ ਵੀ ਚਮਕਦਾਰ ਸਕਿਨ ਪਾ ਸਕਦੇ ਹੋ।

ਜਾਣੋ 40 ਸਾਲ ਦੀ ਉਮਰ 'ਚ 30 ਦਿਖਣ ਲਈ ਤੁਸੀਂ ਸੌਣ ਤੋਂ ਪਹਿਲਾਂ ਕਿਹੜੀਆਂ 2 ਸਿਹਤਮੰਦ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।

ਤੁਸੀਂ ਸੌਣ ਤੋਂ ਪਹਿਲਾਂ ਵਿਟਾਮਿਨ ਈ ਨਾਲ ਭਰਪੂਰ ਕੀਵੀ ਦਾ ਸੇਵਨ ਕਰ ਸਕਦੇ ਹੋ। ਇਹ ਸਕਿਨ ਵਿੱਚ ਨਵੇਂ ਸਕਿਨ ਸੈੱਲਾਂ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ।

Kiwi

ਇਸ ਵਿੱਚ ਮੌਜੂਦ ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਨੂੰ ਵੀ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ ਕੀਵੀ ਖਾਣ ਨਾਲ ਖਰਾਬ ਹੋਏ ਵਾਲਾਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ।

ਪੋਟਾਸ਼ੀਅਮ, ਫੋਲੇਟ, ਵਿਟਾਮਿਨ ਈ, ਸੀ ਤੋਂ ਇਲਾਵਾ ਕੀਵੀ ਵਿੱਚ ਡਾਈਟਰੀ ਫਾਈਬਰ ਦੇ ਗੁਣ ਹੁੰਦੇ ਹਨ। ਤੁਸੀਂ ਰੋਜ਼ਾਨਾ ਇਸ ਦਾ ਸੇਵਨ ਸੌਣ ਤੋਂ ਪਹਿਲਾਂ ਕਰ ਸਕਦੇ ਹੋ

40 ਸਾਲ ਦੀ ਉਮਰ 'ਚ 30 ਦਿਖਣ ਲਈ ਕੀਵੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਤੁਸੀਂ ਇਸ ਨੂੰ ਸਲਾਦ ਦੇ ਰੂਪ 'ਚ ਖਾ ਸਕਦੇ ਹੋ

ਕੱਦੂ ਦੇ ਬੀਜ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ 'ਚ ਨਮੀ ਬਣੀ ਰਹਿੰਦੀ ਹੈ।

Pumpkin Seeds

ਇਨ੍ਹਾਂ 'ਚ ਮੌਜੂਦ ਲਿਨੋਲਿਕ ਐਸਿਡ ਝੁਰੜੀਆਂ, ਖੁਸ਼ਕੀ ਅਤੇ ਟਿਸ਼ੂ ਨੂੰ ਨੁਕਸਾਨ ਹੋਣ ਤੋਂ ਵੀ ਰੋਕਦਾ ਹੈ।

ਕੱਦੂ ਦੇ ਬੀਜ ਆਇਰਨ, ਫਾਸਫੋਰਸ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਵੈਸੇ, ਤੁਸੀਂ ਕੱਦੂ ਦੇ ਬੀਜਾਂ ਦਾ ਸਿੱਧਾ ਸੇਵਨ ਕਰ ਸਕਦੇ ਹੋ। ਪਰ ਜੇਕਰ ਅਸੀਂ ਸਵਾਦ ਦੀ ਗੱਲ ਕਰੀਏ ਤਾਂ ਤੁਸੀਂ ਇਨ੍ਹਾਂ ਨੂੰ ਘੱਟ ਦੇਸੀ ਘਿਓ 'ਚ ਭੁੰਨ ਕੇ ਵੀ ਖਾ ਸਕਦੇ ਹੋ।