ਐਲੋਵੇਰਾ ਜੈੱਲ ਦੇ ਇਨ੍ਹਾਂ ਗੁਣਾਂ ਨੂੰ ਜਾਣ ਕੇ ਹੋ ਜਾਓਗੇ ਹੈਰਾਨ  

ਐਲੋਵੇਰਾ ਜੈੱਲ ਦੇ ਇਨ੍ਹਾਂ ਗੁਣਾਂ ਨੂੰ ਜਾਣ ਕੇ ਹੋ ਜਾਓਗੇ ਹੈਰਾਨ  

ਐਲੋਵੇਰਾ ਜੈੱਲ ਵਿੱਚ ਕਈ ਗੁਣ ਮੌਜੂਦ ਹੁੰਦੇ ਹਨ, ਜੋ ਸਕਿਨ ਨੂੰ ਸਿਹਤਮੰਦ ਬਣਾ ਦਿੰਦੇ ਹਨ।

ਚਿਹਰੇ ਦੀ ਕੁਦਰਤੀ ਚਮਕ ਵਧਾਉਣ ਲਈ ਐਲੋਵੇਰਾ ਜੈੱਲ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਲਓ

ਗੁਣਾਂ ਨਾਲ ਭਰਪੂਰ ਹਲਦੀ ਦੇ ਨਾਲ ਐਲੋਵੇਰਾ ਜੈੱਲ ਮਿਲਾ ਕੇ ਲਗਾਉਣਾ ਤੁਹਾਡੀ ਸਕਿਨ ਲਈ ਫਾਇਦੇਮੰਦ ਹੋ ਸਕਦਾ ਹੈ।

ਐਲੋਵੇਰਾ ਜੈੱਲ ਵਿਚ ਇੱਕ ਜਾਂ ਦੋ ਚੁਟਕੀ ਹਲਦੀ ਪਾਊਡਰ ਮਿਲਾ ਕੇ ਅੱਧੇ ਘੰਟੇ ਲਈ ਚਿਹਰੇ 'ਤੇ ਲਗਾਓ।

ਸ਼ਹਿਦ ਅਤੇ ਐਲੋਵੇਰਾ ਦਾ ਮਿਸ਼ਰਣ ਤੁਹਾਡੀ ਸਕਿਨ ਨੂੰ ਨਰਮ ਅਤੇ ਚਮਕਦਾਰ ਬਣਾ ਸਕਦਾ ਹੈ

ਐਲੋਵੇਰਾ ਜੈੱਲ ਨੂੰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਚਿਹਰੇ 'ਤੇ 20 ਮਿੰਟ ਤੱਕ ਲਗਾ ਸਕਦੇ ਹੋ।

ਚਿਹਰੇ ਦੇ ਦਾਗ-ਧੱਬੇ ਘਟਾਉਣ ਅਤੇ ਰੰਗਤ ਨੂੰ ਸੁਧਾਰਨ ਲਈ ਐਲੋਵੇਰਾ ਜੈੱਲ ਅਤੇ ਨਿੰਬੂ ਲਗਾਓ

ਐਲੋਵੇਰਾ ਜੈੱਲ 'ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ 25-30 ਮਿੰਟ ਤੱਕ ਲਗਾਓ।

ਐਲੋਵੇਰਾ ਜੈੱਲ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲਗਾਉਣ ਨਾਲ ਸਕਿਨ ਨਰਮ ਅਤੇ ਚਮਕਦਾਰ ਬਣ ਸਕਦੀ ਹੈ।

 ਗਰਮੀਆਂ ਵਿੱਚ ਆਪਣੇ ਚਿਹਰੇ ਨੂੰ ਹਾਈਡਰੇਟ ਰੱਖਣ ਲਈ ਗੁਲਾਬ ਜਲ ਅਤੇ ਐਲੋਵੇਰਾ ਲਗਾਓ

ਵਿਟਾਮਿਨ ਈ ਕੈਪਸੂਲ ਦਾ ਕਬਿੰਨੇਸ਼ਨ ਤੁਹਾਡੀ ਸਕਿਨ ਨੂੰ ਹਾਈਡਰੇਟਿਡ, ਚਮਕਦਾਰ ਅਤੇ ਸਿਹਤਮੰਦ ਬਣਾ ਸਕਦਾ ਹੈ

ਇੱਕ ਵਿਟਾਮਿਨ ਈ ਕੈਪਸੂਲ ਦੇ ਤੇਲ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ 'ਤੇ 20 ਤੋਂ 30 ਮਿੰਟ ਤੱਕ ਲਗਾਓ।