ਸਰਦੀਆਂ 'ਚ ਇਸ ਸਬਜ਼ੀ ਦਾ ਕਰੋ ਸੇਵਨ, ਇਹ ਬੀਮਾਰੀਆਂ ਹੋ ਜਾਣਗੀਆਂ ਦੂਰ 

ਸਰਦੀ ਦੇ ਮੌਸਮ ਵਿੱਚ ਜ਼ੁਕਾਮ, ਖੰਘ, ਬੁਖਾਰ ਅਤੇ ਹੋਰ ਬਿਮਾਰੀਆਂ ਵੱਧ ਜਾਂਦੀਆਂ ਹਨ।

ਅਜਿਹੇ 'ਚ ਫਲਾਂ ਅਤੇ ਸਬਜ਼ੀਆਂ ਦੇ ਨਾਲ ਇਸ ਸਬਜ਼ੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਸਬਜ਼ੀ ਦਾ ਨਾਂ ਸਿੰਘਾੜਾ ਹੈ।

ਵਿਟਾਮਿਨ ਸੀ, ਵਿਟਾਮਿਨ ਏ ਵਰਗੇ ਕਈ ਪੌਸ਼ਟਿਕ ਤੱਤ ਸਿੰਘਾੜੇ ਵਿੱਚ ਪਾਏ ਜਾਂਦੇ ਹਨ।

ਸਿੰਘਾੜੇ ਦਾ ਸੇਵਨ ਕਰਨ ਨਾਲ ਵੀ ਭਾਰ ਘੱਟ ਹੁੰਦਾ ਹੈ।

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਆਪਣੀ ਡਾਈਟ 'ਚ ਸਿੰਘਾੜੇ ਦਾ ਸੇਵਨ ਕਰਨਾ ਚਾਹੀਦਾ ਹੈ।

ਇਸ ਸਬਜ਼ੀ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਪਾਣੀ ਨਾਲ ਭਰਪੂਰ ਸਿੰਘਾੜੇ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।

ਇਸ ਸਬਜ਼ੀ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।