ਇਸ ਵਿਅਕਤੀ ਨੇ ਚੰਦ 'ਤੇ ਖਰੀਦੀ 10 ਏਕੜ ਜ਼ਮੀਨ...

ਜਦੋਂ ਤੋਂ ਚੰਦਰਯਾਨ-3 ਚੰਦਰਮਾ 'ਤੇ ਲੈਂਡਿੰਗ ਹੋਈ ਹੈ, ਉਦੋਂ ਤੋਂ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।

ਜੇਕਰ ਭਵਿੱਖ 'ਚ ਸਭ ਕੁਝ ਠੀਕ ਰਿਹਾ ਤਾਂ ਚੰਦ 'ਤੇ ਜੀਵਨ ਦੀ ਖੋਜ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਸਰਾਇਪਲੀ ਦੇ ਇੱਕ ਵੈਲਨੈਸ  ਕੋਚ ਨੇ ਚੰਦਰਮਾ 'ਤੇ ਜ਼ਮੀਨ ਖਰੀਦਣ ਦਾ ਦਾਅਵਾ ਕੀਤਾ ਹੈ।

ਅੱਜ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ ਹੈ।

ਅੱਜ ਕੁਝ ਲੋਕ ਅਜਿਹੇ ਹਨ ਜੋ ਸੋਚਦੇ ਹਨ ਕਿ ਧਰਤੀ ਤੋਂ ਬਾਅਦ ਮਨੁੱਖ ਦਾ ਅਗਲਾ ਨਿਵਾਸ ਚੰਦਰਮਾ ਹੋਵੇਗਾ।

ਇਹੀ ਕਾਰਨ ਹੈ ਕਿ ਕਈ ਲੋਕਾਂ ਨੇ ਚੰਦਰਮਾ 'ਤੇ ਜ਼ਮੀਨ ਦਾ ਟੁਕੜਾ ਵੀ ਖਰੀਦ ਲਿਆ ਹੈ।

ਚੰਦਰਯਾਨ 3 ਦੇ ਲੈਂਡਿੰਗ ਤੋਂ ਪਹਿਲਾਂ ਹੀ ਦੋ ਵਿਦੇਸ਼ੀ ਕੰਪਨੀਆਂ ਚੰਦਰਮਾ 'ਤੇ ਜ਼ਮੀਨ ਵੇਚਣ ਦਾ ਕੰਮ ਕਰ ਰਹੀਆਂ ਹਨ।