ਸਰਦੀਆਂ ਵਿੱਚ ਮੂੰਗਫਲੀ ਦਾ ਕਰੋ ਸੇਵਨ, ਚਰਬੀ ਅਤੇ ਕੋਲੈਸਟ੍ਰਾਲ ਹੋਵੇਗਾ ਘੱਟ 

ਸਰਦੀਆਂ ਦੇ ਦਿਨ ਆਉਂਦੇ ਹੀ ਠੰਢ ਮਹਿਸੂਸ ਹੋਣ ਲੱਗਦੀ ਹੈ

ਅੱਜਕੱਲ੍ਹ ਮੰਡੀਆਂ ਵਿੱਚ ਮੂੰਗਫਲੀ ਵੇਚਣ ਦੇ ਸਟਾਲ ਲੱਗੇ ਹੋਏ ਹਨ।

ਜੇਕਰ ਤੁਸੀਂ ਵੀ ਹੋ ਮੂੰਗਫਲੀ ਦੇ ਸ਼ੌਕੀਨ ਤਾਂ ਜਾਣੋ ਇਸ ਦੇ ਫਾਇਦੇ।

ਬੱਲਭਗੜ੍ਹ ਹਸਪਤਾਲ ਫਰੀਦਾਬਾਦ ਦੇ ਡਾਕਟਰ ਯੋਗਿੰਦਰ ਸਰਦਾਨਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਮੂੰਗਫਲੀ ਗਰਮ ਤਾਸੀਰ ਦੀ ਹੁੰਦੀ ਹੈ।

ਇਸ ਵਿਚ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਵੀ ਪਾਏ ਜਾਂਦੇ ਹਨ।

ਅਸੀਂ ਦਿਨ ਵਿਚ 100 ਗ੍ਰਾਮ ਮੂੰਗਫਲੀ ਖਾ ਕੇ 25 ਤੋਂ 30 ਗ੍ਰਾਮ ਪ੍ਰੋਟੀਨ ਲੈ ਸਕਦੇ ਹਾਂ।

ਇਸ ਦੇ ਸੇਵਨ ਨਾਲ ਚਰਬੀ ਅਤੇ ਕੋਲੈਸਟ੍ਰਾਲ ਦੋਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਮੂੰਗਫਲੀ ਖਾਣ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।

ਰਾਤ ਨੂੰ ਮੂੰਗਫਲੀ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।