ਅੱਖਾਂ ਦਾ ਧੁੰਦਲਾਪਨ ਦੂਰ ਕਰਨ ਦੇ ਲਈ ਪੀਓ ਇਹ ਜੂਸ।

ਅੱਖਾਂ ਸਾਡੇ ਸਰੀਰ ਦੀਆਂ ਸਭ ਤੋਂ ਨਾਜ਼ੁਕ ਅੰਗਾਂ ਵਿੱਚੋਂ ਇੱਕ ਹਨ । 

ਅਜਿਹੇ ਵਿੱਚ ਅੱਖਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। 

ਅੱਜ ਦੇ ਸਮੇਂ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਸਭ ਤੋਂ ਜ਼ਿਆਦਾ ਕੰਮ ਅੱਖਾਂ ਨਾਲ ਹੋ ਰਿਹਾ ਹੈ। ਇਸਦੀ ਵਜ੍ਹਾ ਕਈ ਘੰਟਿਆਂ ਤੱਕ ਮੋਬਾਈਲ ਅਤੇ ਟੀਵੀ ਦੇਖਣਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ 'ਤੇ ਅਸਰ ਪੈ ਰਿਹਾ ਹੈ।

ਬਜ਼਼ੁਰਗ ਤਾਂ ਦੂਰ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੂੰ ਵੀ ਮੋਟੇ ਚਸ਼ਮੇ ਲੱਗ ਗਏ ਹਨ। ਇਨ੍ਹਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਨੂੰ ਬਿਨ੍ਹਾਂ ਚਸ਼ਮੇ ਤੋਂ ਦਿਖਾਈ ਨਹੀਂ ਦਿੰਦਾ।

ਅਸੀਂ ਤੁਹਾਨੂੰ ਕੁਝ ਜੂਸਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹਨ। 

ਅੱਖਾਂ ਲਈ ਵਿਟਾਮਿਨ A ਜ਼ਰੂਰੀ ਹੁੰਦਾ ਹੈ। ਪਾਲਕ ਵਿੱਚ ਇਹ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। 

Spinach

ਅੱਖਾਂ ਲਈ ਗਾਜਰ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ । ਇਸ ਵਿੱਚ ਮੌਜੂਦ ਵਿਟਾਮਿਨ A ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। 

Carrot

ਅੱਖਾਂ ਦੀ ਰੌਸ਼ਨੀ ਦੇ ਲਈ ਬਰੋਕਲੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਇਸ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। 

Broccoli 

ਟਮਾਟਰ ਵਿੱਚ ਵਿਟਾਮਿਨ A ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਸ ਦਾ ਜੂਸ ਪੀਣ ਨਾਲ ਅੱਖਾਂ ਦੇ ਚਸ਼ਮੇ ਹੱਟ ਸਕਦੇ ਹਨ। 

Tomato 

ਸ਼ਕਰਕੰਦੀ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੈ। ਇਸ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ । 

Sweet Potato