ਹੁਣ ਤੁਸੀਂ ਸਸਤੇ 'ਚ ਕਰ ਸਕਦੇ ਹੋ ਹਵਾਈ ਯਾਤਰਾ! ਗੂਗਲ ਦਾ ਇਹ ਫੀਚਰ ਕਰੇਗਾ ਮਦਦ
ਲੋਕ ਸਮਾਂ ਬਚਾਉਣ ਲਈ ਹਵਾਈ ਯਾਤਰਾ ਦੀ ਵਰਤੋਂ ਕਰਦੇ ਹਨ।
ਪਰ, ਇਸਦੇ ਲਈ ਕਾਫ਼ੀ ਕੀਮਤ ਚੁਕਾਉਣੀ ਪੈਂਦੀ ਹੈ।
ਅਜਿਹੇ 'ਚ ਜੇਕਰ ਤੁਹਾਨੂੰ ਸਸਤੇ 'ਚ ਹਵਾਈ ਸਫਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਹੋਰ ਵੀ ਮਜ਼ੇਦਾਰ ਹੋਵੇਗਾ।
ਇਸ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਇਕ ਖਾਸ ਫੀਚਰ ਲੈ ਕੇ ਆਇਆ ਹੈ।
ਇਸ ਦੀ ਮਦਦ ਨਾਲ ਯਾਤਰੀ ਸਸਤੇ ਹਵਾਈ ਟਿਕਟਾਂ ਦੀ ਖੋਜ ਕਰ ਸਕਦੇ ਹਨ।
ਗੂਗਲ ਫਲਾਈਟ ਦੇ ਇਸ ਨਵੇਂ ਫੀਚਰ ਦਾ ਨਾਂ ਇਨਸਾਈਟਸ ਹੈ।
ਇਹ ਫੀਚਰ ਯਾਤਰੀਆਂ ਨੂੰ ਦੱਸੇਗਾ ਕਿ ਸਸਤੇ ਰੇਟਾਂ 'ਤੇ ਟਿਕਟ ਬੁੱਕ ਕਰਨ ਦਾ ਸਹੀ ਸਮਾਂ ਕਿਹੜਾ ਹੈ?
ਇਸ ਤੋਂ ਇਲਾਵਾ ਇਹ ਫੀਚਰ ਤੁਹਾਨੂੰ ਉਸ ਫਲਾਈਟ ਦੇ ਹਿਸਟੋਰੀਕਲ ਡੇਟਾ ਬਾਰੇ ਵੀ ਜਾਣਕਾਰੀ ਦੇਵੇਗਾ।
ਤਾਂ ਕਿ ਯਾਤਰੀ ਆਸਾਨੀ ਨਾਲ ਜਾਣ ਸਕਣ ਕਿ ਟਿਕਟ ਕਦੋਂ ਸਸਤੀ ਹੈ।