ਚਿਹਰੇ ਤੋਂ ਅਣਚਾਹੇ ਕਾਲੇਪਨ ਨੂੰ ਇੰਝ ਕਰੋ ਦੂਰ

ਚਿਹਰੇ ਤੋਂ ਅਣਚਾਹੇ ਕਾਲੇਪਨ ਨੂੰ ਇੰਝ ਕਰੋ ਦੂਰ

ਸਿਹਤਮੰਦ ਰਹਿਣ ਲਈ ਸਰੀਰ ਵਿਚ ਸਾਰੇ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਵਿੱਚੋਂ ਇੱਕ ਹੈ ਚਿਹਰੇ ਦੇ ਕਾਲੇਪਨ ਦੀ ਸਮੱਸਿਆ। ਜਾਣੋ ਕਿਸ ਵਿਟਾਮਿਨ ਦੀ ਕਮੀ ਅਜਿਹਾ ਕਾਰਨ ਹੁੰਦਾ ਹੈ 

ਚਿਹਰੇ ਦੇ ਕਾਲੇਪਨ ਦਾ ਕਾਰਨ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੈ। ਵਿਟਾਮਿਨ ਈ ਦੀ ਕਮੀ ਕਾਰਨ ਚਿਹਰੇ 'ਤੇ ਦਾਗ-ਧੱਬੇ ਅਤੇ ਝੁਰੜੀਆਂ ਦਿਖਾਈ ਦੇਣ ਲੱਗਦੀਆਂ ਹਨ।

ਮੂੰਗਫਲੀ ਬਾਇਓਟਿਨ ਅਤੇ ਵਿਟਾਮਿਨ ਈ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਕਿਨ ਦਾ ਰੰਗ ਨਿਖਾਰਦਾ ਹੈ।

ਚਿਹਰੇ ਦੇ ਕਾਲੇਪਨ ਨੂੰ ਦੂਰ ਕਰਨ ਲਈ ਵਿਟਾਮਿਨ ਸੀ, ਈ, ਫੋਲੇਟ ਅਤੇ ਫਾਈਬਰ ਨਾਲ ਭਰਪੂਰ ਕੀਵੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।

ਅਖਰੋਟ ਵਿੱਚ ਵਿਟਾਮਿਨ ਈ, ਓਮੇਗਾ 3 ਅਤੇ 6 ਫੈਟੀ ਐਸਿਡ ਦੇ ਗੁਣ ਹੁੰਦੇ ਹਨ। ਅਖਰੋਟ ਖਾਣ ਨਾਲ ਸਕਿਨ ਨੂੰ ਨਿਖਾਰਨ 'ਚ ਮਦਦ ਮਿਲਦੀ ਹੈ

ਆਪਣੀ ਖੁਰਾਕ ਵਿੱਚ ਮੈਂਗਨੀਜ਼, ਕਾਪਰ, ਵਿਟਾਮਿਨ ਬੀ6, ਜ਼ਿੰਕ ਅਤੇ ਵਿਟਾਮਿਨ ਈ ਨਾਲ ਭਰਪੂਰ ਸੂਰਜਮੁਖੀ ਦੇ ਬੀਜਾਂ ਨੂੰ ਸ਼ਾਮਲ ਕਰੋ। ਇਹ ਸ੍ਕਿਨ ਦੇ ਕਾਲੇਪਨ ਨੂੰ ਦੂਰ ਕਰਦਾ ਹੈ

ਚਿਹਰੇ ਤੋਂ ਕਾਲੇਪਨ ਨੂੰ ਦੂਰ ਕਰਨ ਲਈ ਤੁਹਾਨੂੰ ਕੱਦੂ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕੱਦੂ ਦੇ ਬੀਜ ਵਿਟਾਮਿਨ ਈ, ਬੀ, ਐਂਟੀ-ਆਕਸੀਡੈਂਟ, ਕੈਲਸ਼ੀਅਮ, ਫਾਈਬਰ, ਆਇਰਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ।