ਗੈਸ ਅਤੇ ਐਸੀਡਿਟੀ ਤੋਂ ਪਰੇਸ਼ਾਨ ਹੋ ਤਾਂ ਇਸ ਚਾਹ ਦਾ ਕਰੋ ਸੇਵਨ 

ਆਮ ਤੌਰ 'ਤੇ ਲੋਕ ਲੈਮਨਗ੍ਰਾਸ ਨੂੰ ਆਮ ਘਾਹ ਦੇ ਤੌਰ 'ਤੇ ਜਾਣਦੇ ਹਨ।

ਇਹ ਬੇਅੰਤ ਔਸ਼ਧੀ ਗੁਣਾਂ ਦੀ ਖਾਨ ਹੈ, ਜੋ ਸਾਡੀ ਸਿਹਤ ਲਈ ਫਾਇਦੇਮੰਦ ਹੈ।

ਲੈਮਨਗ੍ਰਾਸ ਵਿੱਚ ਫੋਲਿਕ ਐਸਿਡ, ਫੋਲੇਟ, ਮੈਗਨੀਸ਼ੀਅਮ, ਕਾਪਰ, ਬੀ ਅਤੇ ਸੀ ਆਦਿ ਪਾਏ ਜਾਂਦੇ ਹਨ।

ਲੈਮਨਗ੍ਰਾਸ ਨੂੰ ਸਿਟਰੋਨੇਲਾ ਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਤਿੱਖੀ, ਉੱਚੀ ਅਤੇ ਝਾੜੀਦਾਰ ਘਾਹ ਹੈ।

ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਇਹ ਬਹੁਤ ਫਾਇਦੇਮੰਦ ਹੈ।

ਆਯੁਰਵੈਦਿਕ ਡਾਕਟਰ ਸਮਿਤਾ ਅਨੁਸਾਰ ਲੈਮਨ ਗਰਾਸ ਦੀ ਮਹਿਕ ਨਿੰਬੂ ਵਰਗੀ ਹੁੰਦੀ ਹੈ।

ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ।

ਜੇਕਰ ਔਰਤਾਂ ਲੈਮਨਗਰਾਸ ਚਾਹ ਪੀ ਰਹੀਆਂ ਹਨ ਤਾਂ ਇਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ।

ਇਸ ਦੀ ਵਰਤੋਂ ਨਾਲ ਔਰਤਾਂ ਵਿੱਚ ਅਨੀਮੀਆ ਨੂੰ ਰੋਕਿਆ ਜਾ ਸਕਦਾ ਹੈ।