ਬੈਂਕਾਂ ਦੇ ਜ਼ਰੂਰੀ ਕੰਮ ਤੁਰੰਤ ਕਰੋ ਪੂਰੇ, ਦੇਖੋ ਫਰਵਰੀ ਮਹੀਨੇ 'ਚ ਛੁੱਟੀਆਂ ਦੀ ਲਿਸਟ

ਫਰਵਰੀ ਦਾ ਮਹੀਨਾ ਦੇਸ਼ ਲਈ ਖਾਸ ਹੁੰਦਾ ਹੈ ਕਿਉਂਕਿ ਬਜਟ ਮਹੀਨੇ ਦੇ ਪਹਿਲੇ ਦਿਨ ਪੇਸ਼ ਕੀਤਾ ਜਾਂਦਾ ਹੈ।

ਇਸ ਵਾਰ ਫਰਵਰੀ ਦਾ ਮਹੀਨਾ 29 ਦਿਨਾਂ ਦਾ ਹੈ ਅਤੇ ਛੁੱਟੀਆਂ ਨਾਲ ਭਰੀਆ ਹੋਇਆ ਹੈ।

ਜੇਕਰ ਤੁਹਾਡੇ ਕੋਲ ਫਰਵਰੀ ਦੇ ਮਹੀਨੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਉਸ ਨੂੰ ਸਮੇਂ ਸਿਰ ਪੂਰਾ ਕਰੋ।

ਇਸ ਮਹੀਨੇ 'ਚ ਤਿਉਹਾਰ, ਜਨਮਦਿਨ ਅਤੇ ਸ਼ਨੀਵਾਰ-ਐਤਵਾਰ ਸਮੇਤ ਕੁੱਲ 11 ਦਿਨ ਬੈਂਕ ਬੰਦ ਰਹਿਣਗੇ।

ਬੈਂਕ ਛੁੱਟੀਆਂ ਨਾਲ ਸਬੰਧਤ ਜਾਣਕਾਰੀ ਇੱਥੇ ਦੇਖੋ

4 ਫਰਵਰੀ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 10 ਫਰਵਰੀ ਨੂੰ ਦੂਜਾ ਸ਼ਨੀਵਾਰ ਹੈ ਅਤੇ 11 ਫਰਵਰੀ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

14 ਫਰਵਰੀ ਨੂੰ ਬਸੰਤ ਪੰਚਮੀ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ  Lui-Ngai-Ni ਕਾਰਨ 15 ਫਰਵਰੀ ਨੂੰ ਬੈਂਕ ਬੰਦ ਰਹਿਣਗੇ।

18 ਫਰਵਰੀ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।19 ਫਰਵਰੀ ਨੂੰ ਛਤਰਪਤੀ ਸ਼ਿਵਾਜੀ ਜਯੰਤੀ ਹੈ, ਇਸ ਲਈ ਇਸ ਦਿਨ ਮਹਾਰਾਸ਼ਟਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।

20 ਫਰਵਰੀ ਨੂੰ ਸਟੇਟ ਡੇ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਬੈਂਕ ਛੁੱਟੀ ਹੈ। 24 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

25 ਫਰਵਰੀ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਅਰੁਣਾਚਲ ਪ੍ਰਦੇਸ਼ ਦੇ ਬੈਂਕ 26 ਫਰਵਰੀ ਨੂੰ Nyokum ਕਾਰਨ ਬੰਦ ਰਹਿਣਗੇ।

ਤੁਸੀਂ ਛੁੱਟੀ ਵਾਲੇ ਦਿਨ ਵੀ ਔਨਲਾਈਨ ਬੈਂਕਿੰਗ ਦੀ ਮਦਦ ਨਾਲ ਆਪਣਾ ਸਾਰਾ ਕੰਮ ਪੂਰਾ ਕਰ ਸਕਦੇ ਹੋ।