ਗਲਤੀ ਨਾਲ ਵੀ ਇਨ੍ਹਾਂ ਦਵਾਈਆਂ ਦਾ ਨਾ ਕਰੋ ਸੇਵਨ, ਹੋ ਸਕਦਾ ਹੈ ਖਤਰਨਾਕ

ਮਲਟੀਵਿਟਾਮਿਨ ਜਾਂ ਕੈਲਸ਼ੀਅਮ ਸਲਿੱਪੀਮੈਂਟ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਇਨ੍ਹਾਂ ਦਾ ਲਗਾਤਾਰ ਸੇਵਨ ਕਰਨ ਨਾਲ ਹਾਈਪਰਵਿਟਾਮਿਨੋਸਿਸ ਨਾਂ ਦੀ ਬੀਮਾਰੀ ਹੋ ਸਕਦੀ ਹੈ।

ਇਹ ਬਿਮਾਰੀ ਬੇਲੋੜੇ ਸਪਲੀਮੈਂਟ ਜਾਂ ਮਲਟੀਵਿਟਾਮਿਨ ਦਵਾਈਆਂ ਲੈਣ ਨਾਲ ਹੁੰਦੀ ਹੈ।

ਇਸ ਦਾ ਤੁਹਾਡੀ ਸਕਿਨ ਦੇ ਨਾਲ-ਨਾਲ ਤੁਹਾਡੇ ਗੁਰਦਿਆਂ ਅਤੇ ਲੀਵਰ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।

ਇਸ ਬਿਮਾਰੀ ਦਾ ਅੱਖਾਂ ਅਤੇ ਸਰੀਰ ਦੇ ਅੰਗਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨਰਸਿੰਘ ਵਰਮਾ ਦੇ ਮੁਤਾਬਕ ਮਲਟੀਵਿਟਾਮਿਨ ਦੋ ਤਰ੍ਹਾਂ ਦੇ ਹੁੰਦੇ ਹਨ

ਫੈਟ ਸੌਲਿਊਬਲ ਅਤੇ ਵਾਟਰ ਸੌਲਿਊਬਲ, ਇਨ੍ਹਾਂ ਨਾਲ ਦਵਾਈਆਂ ਬਣਦੀਆਂ ਹਨ।

ਆਪਣੀ ਰੋਜ਼ਾਨਾ ਖੁਰਾਕ ਵਿੱਚ ਸਲਾਦ, ਸੂਪ, ਜੂਸ, ਦਾਲਾਂ, ਫਲ, ਰੋਟੀਆਂ ਅਤੇ ਚੌਲ ਖਾਓ।

ਇਸ ਤੋਂ ਬਾਅਦ ਮਲਟੀਵਿਟਾਮਿਨ ਦਵਾਈ ਲੈਣ ਦੀ ਲੋੜ ਨਹੀਂ ਪਵੇਗੀ।