ਨਾਸਾ ਨੇ ਧਰਤੀ ਵਰਗੇ ਗ੍ਰਹਿ ਦੀ ਕੀਤੀ ਖੋਜ, ਜਿੱਥੇ ਹੋ ਸਕਦਾ ਹੈ ਜੀਵਨ!
ਵਿਗਿਆਨੀ ਲਗਾਤਾਰ ਧਰਤੀ ਵਰਗੇ ਹੋਰ ਗ੍ਰਹਿਆਂ 'ਤੇ ਜੀਵਨ ਦੀ ਖੋਜ ਕਰ ਰਹੇ ਹਨ।
ਇਸ ਦੌਰਾਨ ਨਾਸਾ ਨੇ ਇੱਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਹੈ ਜੋ ਧਰਤੀ ਵਰਗਾ
ਹੈ।
ਭਾਵ ਧਰਤੀ ਦੀ ਤਰ੍ਹਾਂ ਇਸ ਗ੍ਰਹਿ 'ਤੇ ਵੀ ਜੀਵਨ ਹੋ ਸਕਦਾ ਹੈ
।
ਨਾਸਾ ਦੇ ਮੁਤਾਬਕ ਇਸ ਗ੍ਰਹਿ ਦਾ ਨਾਮ K2-18b ਹੈ ਜੋ ਕਿ ਧਰਤੀ ਤੋਂ 8 ਗੁਣਾ ਵੱਡਾ ਹੈ
।
ਨਾਲ ਹੀ ਇਹ ਗ੍ਰਹਿ ਧਰਤੀ ਤੋਂ 120 ਪ੍ਰਕਾਸ਼ ਸਾਲ ਦੂਰ ਹੈ।
ਖਾਸ ਗੱਲ ਇਹ ਹੈ ਕਿ ਵਿਗਿਆਨੀਆਂ ਨੂੰ ਇੱਥੇ ਇੱਕ ਰਸਾਇਣ ਮਿਲਿਆ ਹੈ, ਜੋ ਸੰਭਾਵਿਤ ਜੀਵਨ ਵੱਲ ਇਸ਼ਾਰਾ ਕਰਦਾ ਹੈ।
ਇਸ ਤੋਂ ਇਲਾਵਾ K2-18b ਦੇ ਵਾਯੂਮੰਡਲ ਵਿੱਚ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵੀ ਪਾਈ ਗਈ।
ਇਹਨਾਂ ਗੈਸਾਂ ਦੀ ਮੌਜੂਦਗੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਰਹਿਣ ਯੋਗ ਹੈ ਜਾਂ ਸੰਭਵ ਤੌਰ 'ਤੇ ਪਹਿਲਾਂ ਹ
ੀ ਆਬਾਦ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਖੋਜ ਨਾਸਾ ਦੇ ਜੇਮਸ ਵੈਬ ਸਪੇਸ ਟੈਲੀਸਕੋਪ ਦੁਆਰਾ ਕੀਤੀ
ਗਈ ਹੈ।