ਜ਼ਿਆਦਾ ਮੋਟਾਪਾ ਬਣ ਸਕਦਾ ਹੈ ਕੈਂਸਰ ਦਾ ਕਾਰਨ, ਅਧਿਐਨ 'ਚ ਆਇਆ ਸਾਹਮਣੇ
ਕਿਹਾ ਜਾਂਦਾ ਹੈ ਕਿ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਹੈ।
ਪਰ ਮੋਟਾਪੇ ਬਾਰੇ ਇੱਕ ਨਵੇਂ ਅਧਿਐਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅਧਿਐਨ ਮੁਤਾਬਕ ਮੋਟੇ ਲੋਕਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ 10 ਫੀਸਦੀ ਜ਼ਿਆਦਾ ਹੁੰਦੀ ਹੈ।
ਇਸ ਨਾਲ ਅੰਤੜੀ, ਗੁਰਦੇ, ਪੈਨਕ੍ਰੀਅਸ ਅਤੇ ਅੰਡਾਸ਼ਯ ਦੇ ਟਿਊਮਰ ਦਾ ਖ਼ਤਰਾ ਵਧ ਜਾ
ਂਦਾ ਹੈ।
ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੋਟਾਪਾ 13 ਤਰ੍ਹਾਂ ਦੇ ਕੈਂਸਰ ਨੂੰ ਵਧਾਵਾ ਦਿੰਦਾ ਹ
ੈ।
ਇਸਦੇ ਲਈ ਖੋਜਕਰਤਾਵਾਂ ਨੇ 11 ਸਾਲਾਂ ਤੱਕ ਲਗਭਗ 6 ਲੱਖ ਲੋਕਾਂ ਦੇ ਸਿਹਤ ਡੇਟਾ ਨੂੰ ਟਰੈਕ ਕੀਤਾ ਹੈ।
ਇਨ੍ਹਾਂ ਵਿੱਚੋਂ 52,000 ਤੋਂ ਵੱਧ ਲੋਕਾਂ ਨੂੰ ਕੈਂਸਰ ਹੁੰਦਾ ਦੇਖਿਆ ਗਿਆ ਹੈ।
ਨਾਲ ਹੀ, ਉੱਚ ਬਾਡੀ ਮਾਸ ਇੰਡੈਕਸ (BMC) ਵਾਲੇ ਲੋਕਾਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ 10 ਗੁਣਾ ਵੱਧ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਖੋਜ BMC ਮੈਡੀਸਨ ਵਿੱਚ ਪ੍ਰਕਾਸ਼ਿਤ
ਕੀਤੀ ਗਈ ਹੈ।