ਪਿਛਲੇ 6 ਸਾਲਾਂ 'ਚ ਇਸ ਤਰ੍ਹਾਂ ਨਹੀਂ ਨਜ਼ਰ ਆਇਆ ਸੂਰਜ, ਧਰਤੀ ਲਈ ਹੋ ਸਕਦਾ ਹੈ ਖ਼ਤਰਾ!
ਇਨ੍ਹੀਂ ਦਿਨੀਂ ਵਿਗਿਆਨੀ ਸੂਰਜ ਦਾ 'ਰੌਦਰ' ਰੂਪ ਦੇਖ ਕੇ ਹੈਰਾਨ ਹਨ।
ਕਿਉਂਕਿ, ਹਾਲ ਹੀ ਵਿੱਚ ਸੂਰਜ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ।
ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਕਾਰਨ ਧਰਤੀ 'ਤੇ ਰੇਡੀਓ ਸਿਗਨਲ ਪ੍ਰਭਾਵਿਤ ਹੋਏ
ਇਸ ਖਰਾਬੀ ਕਾਰਨ ਜਹਾਜ਼ਾਂ ਨੂੰ ਉਡਾਉਣ ਵਾਲੇ ਪਾਇਲਟਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਸੰਚਾਰ ਵਿੱਚ ਸਮੱਸਿਆਵਾਂ ਦਾ ਅਨੁਭਵ ਕੀਤਾ।
ਹਾਲਾਂਕਿ, ਕੁਝ ਘੰਟਿਆਂ ਬਾਅਦ ਇਹ ਰੁਕਾਵਟ ਖਤਮ ਹੋ ਗ
ਈ।
ਇਸ ਗੱਲ ਦੀ ਪੁਸ਼ਟੀ ਅਮਰੀਕਾ ਦੀ ਸਰਕਾਰੀ ਸੰਸਥਾ ਸਪੇਸ ਵੇਦਰ ਪ੍ਰੀਡੀਕਸ਼ਨ ਸੈਂਟਰ ਨੇ ਕੀਤੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ 2025 ਤੱਕ ਸੂਰਜ ਵਿੱਚ ਅਜਿਹੇ ਧਮਾਕੇ ਹੁੰਦੇ ਰਹਿਣਗੇ।
ਇਹ ਧਮਾਕੇ ਕਿਤੇ ਨਾ ਕਿਤੇ ਧਰਤੀ ਲਈ ਖਤਰਾ ਬਣ ਸਕਦੇ ਹਨ।