ਨਿੰਬੂ ਨੂੰ ਮਿੱਠਾ ਬਣਾ ਦਿੰਦਾ ਹੈ ਇਹ ਫਲ
ਕਿਹਾ ਜਾਂਦਾ ਹੈ ਕਿ ਕੁਦਰਤ ਤੋਂ ਵੱਧ ਜਾਦੂਈ ਜਾਂ ਚਮਤਕਾਰੀ ਕੋਈ ਨਹੀਂ ਹੈ।
ਤੁਹਾਨੂੰ ਕੁਦਰਤੀ ਤੌਰ 'ਤੇ ਬਣੀਆਂ ਅਜਿਹੀਆਂ ਕਈ ਚੀਜ਼ਾਂ ਮਿਲਣਗੀਆਂ।
ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਾਂਗੇ ਜਿਸ ਦੇ ਗੁਣ ਕਿਸੇ ਜਾਦੂ ਤੋਂ ਘੱਟ ਨਹੀਂ ਹਨ
।
ਇਹ ਫਲ ਤੁਹਾਡੇ ਮੂੰਹ ਦਾ ਸਵਾਦ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਸਿਰਕਾ ਅਤੇ ਨਿੰਬੂ ਵੀ ਚੀਨੀ ਅਤੇ ਸ਼ਹਿਦ ਦੀ ਤਰ੍ਹਾਂ ਸਵਾਦ ਲੱਗਦੇ ਹਨ।
ਇਸਨੂੰ Synsepalum dulcificum ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਇਸ ਪੌਦੇ ਤੋਂ ਨਿਕਲਣ ਵਾਲੇ ਛੋਟੇ ਅੰਗੂਰ-ਵਰਗੇ ਬੇਰੀਜ਼ ਦੀ ਖਾਸੀਅਤ ਹੈ।
ਇਹ ਖਟਾਈ ਵਾਲੀਆਂ ਚੀਜ਼ਾਂ ਨੂੰ ਮਿੱਠਾ ਬਣਾ ਸਕਦਾ ਹੈ ।
ਪਹਿਲੀ ਵਾਰ ਇਹ ਫਲ ਦੁਨੀਆ ਦੇ ਸਾਹਮਣੇ 1968 ਵਿੱਚ ਆਇਆ ਸੀ।
ਇਸ ਫਲ ਵਿੱਚ ਮਿਰਾਕੁਲਿਨ ਪ੍ਰੋਟੀਨ (Miraculin Protein) ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ।