ਟੂਟੀ ਦਾ ਪਾਣੀ ਬਣਿਆ ਵਿਅਕਤੀ ਦੀ ਮੌਤ ਦਾ ਕਾਰਨ!
ਸਾਫ਼ ਪਾਣੀ ਸਾਡੀ ਸਿਹਤ ਲਈ ਅੰਮ੍ਰਿਤ ਹੈ ਤਾਂ ਗੰਦਾ ਪਾਣੀ ਜ਼ਹਿਰ ਹੈ।
ਕਿਉਂਕਿ ਗੰਦੇ ਪਾਣੀ ਕਾਰਨ ਪੇਟ 'ਚ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਯੂਕੇ ਵਿੱਚ ਦੇਖਣ ਨੂੰ ਮਿਲਿਆ
ਹੈ।
ਇੱਥੇ ਹੈਲੀਕੋਬੈਕਟਰ ਪਾਈਲੋਰੀ ਬੈਕਟੀਰੀਆ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਵਿਅਕਤੀ ਦੀ ਮਾਂ ਦਾ ਦਾਅਵਾ ਕੀਤਾ ਕਿ ਭਾਰਤ ਦੀ ਯਾਤਰਾ ਦੌਰਾਨ ਇਹ ਬੈਕਟੀਰੀਆ ਉਸ ਦੇ ਪੇਟ ਵਿੱਚ ਦਾਖਲ ਹ
ੋ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ 20 ਸਾਲ ਪਹਿਲਾਂ ਬੇਟੇ ਨੇ ਭਾਰਤ ਵਿੱਚ ਨਲਕੇ ਦੇ ਪਾਣੀ ਨਾਲ ਧੋਤਾ ਖਾਣਾ ਖਾਧਾ
ਸੀ।
ਉਦੋਂ ਤੋਂ ਉਹ ਬੀਮਾਰ ਰਹਿਣ ਲੱਗਾ ਅਤੇ 20 ਸਾਲ ਬਾਅਦ ਉਸ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਗੰਦੇ ਪਾਣੀ ਕਾਰਨ ਪੇਟ ਵਿੱਚ ਹੈਲੀਕੋਬੈਕਟਰ ਪਾਈਲੋਰੀ ਬੈਕਟੀਰੀਆ ਵਧਦਾ ਹੈ।
ਇਹ ਪੇਟ ਦੀ ਲਾਈਨਿੰਗ ਜਾਂ ਗੈਸਟਰਾਈਟਸ ਵਿੱਚ ਸੋਜ ਦਾ ਕਾਰਨ ਬਣਦੇ ਹਨ, ਜੋ ਸਿਹਤ ਲਈ ਠੀਕ ਨਹੀਂ ਹੈ।