ਚੀਨੀ ਲਾੜੀ ਲਿਆਇਆ ਇਹ ਭਾਰਤੀ, ਇਸ ਤਰ੍ਹਾਂ ਕਰਵਾਇਆ ਵਿਆਹ

ਅਹਿਮਦਨਗਰ ਜ਼ਿਲ੍ਹੇ ਦੇ ਭੋਜਦਰੀ ਦਾ ਰਾਹੁਲ ਹਾਂਡੇ ਯੋਗਾ ਸਿੱਖਣ ਦੇ ਨਾਲ-ਨਾਲ ਨੌਕਰੀ ਲਈ ਚੀਨ ਗਿਆ ਸੀ।

ਉਥੇ ਯੋਗਾ ਸਿੱਖਦੇ ਸਮੇਂ ਉਸਦੀ ਸ਼ਾਨ ਯਾਨ ਚਾਂਗ ਨਾਲ ਦੋਸਤੀ ਹੋ ਗਈ।

ਬਾਅਦ ਵਿੱਚ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਦੋਹਾਂ ਨੇ ਹਮੇਸ਼ਾ ਲਈ ਇਕੱਠੇ ਰਹਿਣ ਦਾ ਫੈਸਲਾ ਕੀਤਾ।

ਚੀਨ 'ਚ ਰਜਿਸਟਰਡ ਵਿਆਹ ਕਰਵਾਉਣ ਤੋਂ ਬਾਅਦ ਸੰਗਮਨੇਰ 'ਚ ਰਵਾਇਤੀ ਤਰੀਕੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ।

ਹੁਣ ਚੀਨ ਦੀ ਧੀ ਅਹਿਮਦਨਗਰ ਦੀ ਨੂੰਹ ਬਣ ਗਈ ਹੈ ਅਤੇ ਹਾਲ ਹੀ 'ਚ ਉਨ੍ਹਾਂ ਦਾ ਅਨੋਖਾ ਵਿਆਹ ਸੰਪੰਨ ਹੋਇਆ ਹੈ।

ਚੀਨ 'ਚ ਰਜਿਸਟਰਡ ਵਿਆਹ ਤੋਂ ਬਾਅਦ ਰਾਹੁਲ ਸ਼ਾਨ ਯਾਨ ਚਾਂਗ ਨਾਲ ਆਪਣੇ ਘਰ ਆਇਆ ਸੀ।

ਦੋਹਾਂ ਨੇ ਸਾਰਿਆਂ ਦੀ ਮੌਜੂਦਗੀ 'ਚ ਰਵਾਇਤੀ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ।

ਜਦੋਂ ਰਾਹੁਲ ਉਸ ਨੂੰ ਸੰਗਮਨੇਰ ਲੈ ਕੇ ਆਇਆ ਤਾਂ ਸ਼ਾਨ ਇੱਥੋਂ ਦਾ ਮਾਹੌਲ ਅਤੇ ਕੁਦਰਤੀ ਸੁੰਦਰਤਾ ਦੇਖ ਕੇ ਬਹੁਤ ਖੁਸ਼ ਹੋਈ।

ਚੀਨ ਵਿੱਚ ਵਿਆਹ ਸਿਰਫ਼ ਪੰਦਰਾਂ ਮਿੰਟਾਂ ਵਿੱਚ ਹੋ ਜਾਂਦਾ ਹੈ ਪਰ ਭਾਰਤ ਵਿੱਚ ਵਿਆਹ ਦੀਆਂ ਰਸਮਾਂ ਪੰਜ ਦਿਨਾਂ ਤੱਕ ਨਿਭਾਈਆਂ ਜਾਂਦੀਆਂ ਹਨ।