ਇੱਥੇ ਸਿਰਫ਼ 25 ਰੁਪਏ ਕਿੱਲੋ ਮਿਲ ਰਿਹਾ ਹੈ ਟਮਾਟਰ, ਜਾਣੋ ਕਿਉਂ ?
ਇਨ੍ਹਾਂ ਦਿਨਾਂ ਵਿੱਚ ਦੇਸ਼ ਦੇ ਸਾਰੇ ਰਾਜਾਂ ਵਿੱਚ ਟਮਾਟਰ ਦੀ ਕੀਮਤ 200 ਤੋਂ 250 ਰੁਪਏ ਕਿੱਲੋ ਹੈ।
ਟਮਾਟਰ ਦੀ ਵੱਧਦੀ ਹੋਈ ਕੀਮਤ ਨੇ ਖਾਣੇ ਦਾ ਜ਼ਾਇਕਾ ਵਿਗਾੜ ਦਿੱਤਾ ਹੈ। ਲੋਕਾਂ ਨੇ ਤਾਂ ਟਮਾਟਰ ਦਾ ਇਸਤੇਮਾਲ ਕਰਨਾ ਹੀ ਬੰਦ ਕਰ ਦਿੱਤਾ ਹੈ।
ਉੱਥੇ ਹੀ ਉੱਤਰਾਖੰਡ ਦੇ ਸੀਮਾਂਤ ਜ਼ਿਲ੍ਹੇ ਪਿਥੋਰਾਗੜ੍ਹ ਵਿੱਚ ਟਮਾਟਰ ਦੇ ਮਹਿੰਗਾ ਹੋਣ ਦਾ ਕੋਈ ਅਸਰ ਨਹੀਂ ਹੈ।
ਦਰਅਸਲ ਇਸ ਪਿੰਡ ਦੇ ਲੋਕ ਟਮਾਟਰ ਖਰੀਦਣ ਦੇ ਲਈ ਨੇਪਾਲ ਜਾ ਰਹੇ ਹਨ।
ਗੁਆਂਢੀ ਦੇਸ਼ ਵਿੱਚ ਇਸ ਸਮੇਂ ਟਮਾਟਰ ਦੀ ਕੀਮਤ ਸਿਰਫ਼ 25 ਤੋਂ 30 ਰੁਪਏ ਕਿਲੋ ਹੈ।
ਇੰਨਾ ਹੀ ਨਹੀਂ, ਜ਼ਿਲ੍ਹੇ ਦੇ ਵਪਾਰੀ ਤੱਕ ਉਥੋਂ ਸਸਤਾ ਟਮਾਟਰ ਲਿਆ ਕੇ ਇੱਥੇ ਮਹਿੰਗੇ ਰੇਟਾਂ ਵਿੱਚ ਵੇਚ ਰਹੇ ਹਨ।
ਨੇਪਾਲ ਤੋਂ ਕਰੀਬ 5 ਟਨ ਟਮਾਟਰ ਹਰ ਰੋਜ਼ ਭਾਰਤ ਲਿਆਂਦਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਜਦੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਅਚਾਨਕ ਵੱਧ ਗਏ ਸਨ ਓਦੋਂ ਵੀ ਨੇਪਾਲ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਮਿਲ ਰਿਹਾ ਸੀ।
ਨੇਪਾਲ ਦੀਆਂ ਸਸਤੀਆਂ ਚੀਜ਼ਾਂ ਭਾਰਤੀਆਂ ਨੂੰ ਖੂਬ ਪਸੰਦ ਆਉਂਦੀਆਂ ਹਨ।