ਇਲਾਇਚੀ ਹੈ ਮੁਨਾਫ਼ੇ ਵਾਲੀ, ਅੱਜ ਹੀ ਸ਼ੁਰੂ ਕਰੋ ਇਹ ਬਿਜ਼ਨਸ

ਇਲਾਇਚੀ ਹੈ ਮੁਨਾਫ਼ੇ ਵਾਲੀ, ਅੱਜ ਹੀ ਸ਼ੁਰੂ ਕਰੋ ਇਹ ਬਿਜ਼ਨਸ

ਭਾਰਤ ’ਚ ਇਲਾਇਚੀ ਦੀ ਖੇਤੀ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ, ਇਸ ਨੂੰ ਨਗਦੀ ਫ਼ਸਲ ਦੇ ਤੌਰ ’ਤੇ ਵੀ ਉਗਾਇਆ ਜਾਂਦਾ ਹੈ। 

ਇਸਦੀ ਖੇਤੀ ਦੇ ਜ਼ਰੀਏ ਦੇਸ਼ ਦੇ ਕਿਸਾਨ ਬੰਪਰ ਕਮਾਈ ਕਰ ਰਹੇ ਹਨ। 

ਜੇਕਰ ਤੁਸੀਂ ਵੀ ਇਲਾਇਚੀ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਕੁਝ ਟਿੱਪਸ ਦੇ ਰਹੇ ਹਾਂ।

 ਭਾਰਤ ’ਚ ਇਲਾਇਚੀ ਦੇ ਖੇਤੀ ਮੁੱਖ ਰੂਪ ਨਾਲ ਕੇਰਲ, ਕਰਨਾਟਕ, ਆਂਧਰਪ੍ਰਦੇਸ਼ ਅਤੇ ਤਾਮਿਲਨਾਡੂ ਸੂਬਿਆਂ ’ਚ ਕੀਤੀ ਜਾਂਦੀ ਹੈ।

ਇਲਾਇਚੀ ਦੀ ਮੰਗ ਦੇਸ਼ ਤੋਂ ਇਲਾਵਾ ਵਿਦੇਸ਼ਾ ’ਚ ਵੀ ਹੈ। ਇਲਾਇਚੀ ਦਾ ਇਸਤੇਮਾਲ ਭੋਜਨ, Confectionery ਨੂੰ ਬਣਾਉਣ ਦੇ ਦੌਰਾਨ ਕੀਤਾ ਜਾਂਦਾ ਹੈ। 

ਇਲਾਇਚੀ ਦੇ ਖੇਤੀ ਲਈ ਦੋਮਟ ਮਿੱਟੀ ਚੰਗੀ ਮੰਨੀ ਜਾਂਦੀ ਹੈ, Laterite ਮਿੱਟੀ ਅਤੇ ਕਾਲੀ ਮਿੱਟੀ ’ਚ ਵੀ ਇਸਦੀ ਖੇਤੀ ਕੀਤੀ ਜਾ ਸਕਦੀ ਹੈ।

 ਇਲਾਇਚੀ ਦੀ ਖੇਤੀ ਲਈ ਜਲ ਨਿਕਾਸੀ ਦੀ ਵਿਵਸਥਾ ਚੰਗੀ ਹੋਣੀ ਚਾਹੀਦੀ ਤੇ ਰੇਤਲੀ ਮਿੱਟੀ ’ਤੇ ਇਲਾਇਚੀ ਦੀ ਖੇਤੀ ਨਹੀਂ ਕਰਨੀ ਚਾਹੀਦੀ।

ਜੇਕਰ ਤੁਸੀਂ ਇਲਾਇਚੀ ਦੇ ਪੌਦਿਆਂ ਨੂੰ ਖੇਤ ਦੀ ਵੱਟ ’ਤੇ ਲਗਾਉਣਾ ਚਾਹੁੰਦੇ ਹੋ ਤਾਂ ਇਸ ਲਈ 1 ਤੋਂ 2 ਫੁੱਟ ਦੀ ਦੂਰੀ ’ਤੇ ਵੱਟ ਬਣਾ ਕੇ ਲਗਾਉਣਾ ਚਾਹੀਦਾ ਹੈ। 

ਇਲਾਇਚੀ ਦੇ ਪੌਦੇ ਨੂੰ ਤਿਆਰ ਹੋਣ ’ਚ 3 ਤੋਂ 4 ਸਾਲ ਦਾ ਸਮਾਂ ਲੱਗਦਾ ਹੈ। 

ਇਲਾਇਚੀ ਦੀ ਕਟਾਈ ਤੋਂ ਬਾਅਦ ਉਸਨੂੰ ਕਈ ਦਿਨਾਂ ਤੱਕ ਧੁੱਪ ’ਚ ਸੁਕਾਉਣਾ ਪੈਂਦਾ ਹੈ, ਇਸ ਲਈ ਮਸ਼ੀਨ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।  

ਭਾਰਤ ’ਚ ਜੁਲਾਈ ਦੇ ਮਹੀਨੇ ਇਸ ਨੂੰ ਖੇਤ ’ਚ ਬੀਜੀਆ ਜਾ ਸਕਦਾ ਹੈ। ਇਸ ਦੌਰਾਨ ਮੀਂਹ ਪੈਣ ਕਾਰਨ ਸਿੰਚਾਈ ਦੀ ਘੱਟ ਲੋੜ ਪਵੇਗੀ।

ਇਲਾਇਚੀ ਦਾ ਪੌਦਾ ਹਮੇਸ਼ਾ ਛਾਂ ’ਚ ਲਗਾਇਆ ਜਾਣਾ ਚਾਹੀਦਾ ਹੈ, ਜ਼ਿਆਦਾ ਰੋਸ਼ਨੀ ਅਤੇ ਗਰਮੀ ਕਾਰਣ ਇਸ ਦੀ ਪੈਦਾਵਾਰ ਘੱਟ ਸਕਦੀ ਹੈ। 

ਜਦੋਂ ਇਲਾਇਚੀ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਹੱਥਾਂ ਨਾਲ Coir mat ਜਾ ਤਾਰ ਦੀ ਜਾਲੀ ਨਾਲ ਰਗੜਿਆ ਜਾਂਦਾ ਹੈ, ਬਾਅਦ ’ਚ ਉਨ੍ਹਾਂ ਨੂੰ ਅਕਾਰ ਅਤੇ ਰੰਗ ਅਨੁਸਾਰ ਛਾਂਟ ਲਿਆ ਜਾਂਦਾ ਹੈ।

ਬਜ਼ਾਰ ’ਚ ਵੇਚਕੇ ਵਧੀਆ ਮੁਨਾਫ਼ਾ ਕਮਾ ਸਕਦੇ ਹਾਂ, ਪ੍ਰਤੀ ਹੈਕਟੇਅਰ 135 ਤੋਂ 150 ਕਿਲੋਗ੍ਰਾਮ ਤੱਕ ਇਲਾਇਚੀ ਦੀ ਉਪਜ ਹਾਸਲ ਕੀਤੀ ਜਾ ਸਕਦੀ ਹੈ।

ਬਜ਼ਾਰ ’ਚ ਇਲਾਇਚੀ ਦਾ ਭਾਅ 1100 ਰੁਪਏ ਤੋਂ ਲੈਕੇ 2000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਰਹਿੰਦੀ ਹੈ।

ਅਜਿਹੇ ’ਚ 5-6 ਲੱਖ ਰੁਪਏ ਤੱਕ ਦੀ ਕਮਾਈ ਕਰ ਸਕਦੇ ਹਾਂ