ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਪਹਾੜੀ ਕਕੜੀ

ਇਹਨਾਂ ਦਿਨਾਂ ’ਚ ਪਹਾੜੀ ਕਕੜੀ ਦਾ ਸੁਆਦ ਹਰ ਪਾਸੇ ਛਾਇਆ ਹੈ। 

ਪਰਬਤੀ ਖੇਤਰਾਂ ’ਚ ਪਹਾੜੀ ਕਕੜੀ ਦਾ ਉਤਪਾਦਨ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। 

ਇਹ ਬਰਸਾਤ ’ਚ ਹੋਣ ਵਾਲਾ ਇੱਕ ਪਹਾੜੀ ਫਲ ਹੈ। 

ਉੱਤਰਾਖੰਡ ਦੇ ਕੁਮਾਊ ਅਤੇ ਗੜ੍ਹਵਾਲ ਖੇਤਰ ’ਚ ਪਹਾੜੀ ਕਕੜੀ ਦਾ ਖ਼ੂਬ ਉਤਪਾਦਨ ਕੀਤਾ ਜਾਂਦਾ ਹੈ।

ਪਹਾੜੀ ਕਕੜੀ ’ਚ ਕੁਦਰਤੀ ਮਿਨਰਲਜ਼ ਅਤੇ ਵਿਟਾਮਿਨਜ਼ ਵੱਡੀ ਮਾਤਰਾ ’ਚ ਹੁੰਦੇ ਹਨ। 

ਇਸਦੀ ਵਰਤੋ ਕੋਸਮੈਟਿਕ ਉਤਪਾਦਾਂ, ਆਯੂਰਵੈਦਿਕ ਦਵਾਈਆਂ ਅਤੇ ਐਨਰਜ਼ੀ ਡ੍ਰਿੰਕ ਬਣਾਉਣ ਲਈ ਵੀ ਕੀਤੀ ਜਾਂਦੀ ਹੈ। 

ਇਸ ’ਚ ਐਲਕੇਲਾਈਡਜ਼, ਗਲਾਈਕੋਸਾਈਡਜ਼, ਸਟੋਰਾਈਡਜ਼, ਕੈਰੋਟੀਨਜ਼ ਆਦਿ ਰਸਾਇਣਕ ਤੱਤ ਮੌਜੂਦ ਹੁੰਦੇ ਹਨ।

ਇਸ ’ਚ ਏ, ਬੀ ਅਤੇ ਸੀ ਵਿਟਾਮਿਨਜ਼ ਦੀ ਮਾਤਰਾ ਮੌਜੂਦ ਹੁੰਦੀ ਹੈ। 

ਇਹ ਸ਼ਰੀਰ ਦੀ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦਾ ਹੈ।

ਬਜ਼ਾਰ ’ਚ ਇਸਦੀ ਕੀਮਤ 80 ਰੁਪਏ ਪ੍ਰਤੀ ਕਿਲੋ ਹੈ।