ਪ੍ਰੋਟੀਨ ਅਤੇ ਫ਼ਾਈਬਰ ਦਾ ਖਜ਼ਾਨਾ ਹੈ ਇਹ ਸਬਜ਼ੀ
ਦੇਵਭੂਮੀ ਉੱਤਰਾਖੰਡ ਹਿਮਾਲਿਆ ਦੀ ਗੋਦ ’ਚ ਵਸਿਆ ਖ਼ੂਬਸੂਰਤ ਪਹਾੜੀ ਇਲਾਕਾ ਹੈ।
ਇੱਥੇ ਕਈ ਤਰ੍ਹਾਂ ਦੀਆਂ ਖੇਤੀ ਨਾਲ ਸਬੰਧਿਤ ਬੇਹਤਰੀਨ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ।
ਇਸ ਤਰ੍ਹਾਂ ਹੀ ਗੁਣਾਂ ਨਾਲ ਭਰਪੂਰ ਪਹਾੜੀ ਮੂਲੀ ਹੈ।
ਪਹਾੜੀ ਮੂਲੀ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ।
ਪਹਾੜੀ ਮੂਲੀ ਅਕਾਰ ’ਚ ਵੱਡੀ ਤੇ ਗੋਲ ਗੁਲਾਬੀ ਰੰਗ ਦੀ ਹੁੰਦੀ ਹੈ।
ਇਸ ਨੂੰ ਲਾਲ ਮੂਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਪ੍ਰੋਟੀਨ, ਵਿਟਾਮਿਨ -C, ਫਾਇਬਰ, ਪੋਟਾਸ਼ੀਅਮ, ਮੈਗਨੀਜ਼, ਆਇਰਨ ਵਰਗੇ ਪੌਸ਼ਕ ਤੱਤਾਂ ਨਾਲ ਭਰਪੂਰ ਹੈ।
ਇਸਦੇ ਪੱਤੇ ਨਾਲ ਬਣੀ ਸਬਜ਼ੀ ਪੀਲਿਆ ਰੋਗ ’ਚ ਬੇਹੱਦ ਫਾਇਦੇਮੰਦ ਹੈ।
ਇਹ ਲੀਵਰ ਲਈ ਵੀ ਫਾਇਦੇਮੰਦ ਹੁੰਦੀ ਹੈ: ਪ੍ਰੋ. ਲਲਿਤ ਤਿਵਾਰੀ