ਤੁਹਾਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਹੋਣਾ ਪਵੇਗਾ ਬਹਾਦੁਰ- ਅੰਬਾਨੀ
ਸਿੰਗਲ-ਲੋਕੇਸ਼ਨ ਆਇਲ ਰਿਫਾਇਨਿੰਗ ਕੰਪਲੈਕਸ ਤੋਂ ਲੈ ਕੇ ਦੇਸ਼ ਦੇ ਸਭ ਤੋਂ ਵੱਡੇ ਮੋਬਾਈਲ ਨੈੱਟਵਰਕ ਆਪਰੇਟਰ ਤੱਕ ਰਿਲਾਇੰਸ ਦਾ ਕਾਰੋਬਾਰ ਵਧਿਆ ਹੈ।
ਰਿਲਾਇੰਸ ਗਰੁੱਪ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਦਾ ਅੱਜ ਜਨਮ ਦਿਨ ਹੈ।
ਰਿਲਾਇੰਸ ਦਾ ਟੀਚਾ ਏਆਈ ਦੀ ਵਰਤੋਂ ਵਿੱਚ ਦੁਨੀਆ ਦੀ ਮੋਹਰੀ ਕੰਪਨੀ ਬਣਨਾ ਹੈ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਦੇ ਸਾਰੇ ਸੀਨੀਅਰ ਆਗੂ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾ ਰਹੇ ਹਨ।
ਅਸੀਂ ਨੌਜਵਾਨਾਂ ਨੂੰ ਸੇਧ ਦੇਣੀ ਹੈ ਨੌਜਵਾਨ ਆਗੂ ਗਲਤੀਆਂ ਕਰਨਗੇ, ਇਹ ਸੱਚ ਹੈ।
ਪਿਛਲੀਆਂ ਗਲਤੀਆਂ ਦਾ ਪੋਸਟਮਾਰਟਮ ਕਰਨ ਵਿਚ ਆਪਣਾ ਸਮਾਂ ਬਰਬਾਦ ਨਾ ਕਰੋ।
ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਉਹੀ ਗਲਤੀ ਦੁਹਰਾਈ ਨਾ ਜਾਵੇ।
ਸਭ ਤੋਂ ਮਹੱਤਵਪੂਰਨ ਹੈ ਕਿ "ਆਪਣੇ ਟੀਚਿਆਂ ਤੱਕ ਪਹੁੰਚਣ ਲਈ ਬਹਾਦਰ ਬਣੋ ਤੇ ਸਾਹਸੀ ਬਣੋ।"