ਹੀਟਰ ਦੀ ਵਰਤੋਂ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ ਨਹੀਂ ਤਾਂ...
ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ।
ਸਰਦੀਆਂ ਦੇ ਨਾਲ ਹੀ ਘਰਾਂ ’ਚ ਹੀਟਰ ਦੀ ਵਰਤੋਂ ਵੀ ਸ਼ੁਰੂ ਹੋ ਜਾਂਦੀ ਹੈ।
ਘਰਾਂ ਵਿੱਚ ਵਰਤਿਆ ਜਾਣ ਵਾਲਾ ਹੀਟਰ ਵੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਕਮਰੇ ਵਿੱਚ ਹੀਟਰ ਦੀ ਲਗਾਤਾਰ ਵਰਤੋਂ ਕਰਨ ਨਾਲ ਕਮਰੇ ਵਿੱਚ ਨਮੀ ਘੱਟ ਜਾਂਦੀ ਹੈ।
ਅੱਖਾਂ 'ਚ ਖੁਸ਼ਕੀ ਦੀ ਸਮੱਸਿਆ ਦੇ ਨਾਲ-ਨਾਲ ਮੂੰਹ ਅਤੇ ਨੱਕ ਵੀ ਖੁਸ਼ਕ ਹੋਣ ਲੱਗਦੇ ਹਨ।
ਕਈ ਵਾਰ ਇਸ ਨਾਲ ਫੇਫੜਿਆਂ ਵਿੱਚ ਵੀ ਸਮੱਸਿਆ ਹੋ ਜਾਂਦੀ ਹੈ: ਡਾ. ਰੀਤੂ ਗਰਗ
ਜਿੱਥੇ ਵੀ ਹੀਟਰ ਦੀ ਵਰਤੋਂ ਕੀਤੀ ਜਾਵੇ, ਉੱਥੇ ਪਾਣੀ ਨਾਲ ਭਰੀ ਬਾਲਟੀ ਰੱਖੋ।
ਇਸ ਤੋਂ ਇਲਾਵਾ ਬੱਚਿਆਂ ਅਤੇ ਪਾਲਤੂ ਕੁੱਤਿਆਂ ਨੂੰ ਹੀਟਰ ਤੋਂ ਦੂਰ ਰੱਖਿਆ ਜਾਵੇ।
ਸਰਦੀਆਂ ਵਿੱਚ ਕਦੇ ਵੀ ਬੰਦ ਕਮਰੇ ਵਿੱਚ ਸਾਰੀ ਰਾਤ ਹੀਟਰ ਨਾ ਚਲਾਓ।
ਅਜਿਹੀ ਸਥਿਤੀ ਵਿੱਚ, ਤੁਸੀਂ ਆਟੋਮੈਟਿਕ ਟਾਈਮਰ ਵਾਲੇ ਹੀਟਰ ਦੀ ਵਰਤੋਂ ਕਰ ਸਕਦੇ ਹੋ।