ਸਾਵਣ ਦੀ ਸ਼ਿਵਰਾਤਰੀ ਹੈ ਬੇਹੱਦ ਖਾਸ, ਠੀਕ ਹੋਣਗੇ ਵਿਗੜੇ ਸਾਰੇ ਕੰਮ
ਸਾਵਣ ਦਾ ਪਵਿੱਤਰ ਮਹੀਨਾ ਮਹਾਦੇਵ ਨੂੰ ਬਹੁਤ ਪਿਆਰਾ ਹੈ।
ਸਾਵਣ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।
ਇਸ ਵਾਰ ਸਾਵਣ ਸ਼ਿਵਰਾਤਰੀ 2 ਅਗਸਤ ਨੂੰ ਮਨਾਈ ਜਾਵੇਗੀ।
ਇਸ ਸਾਲ ਦੀ ਸ਼ਿਵਰਾਤਰੀ ਬਹੁਤ ਖਾਸ ਮੰਨੀ ਜਾਂਦੀ ਹੈ।
ਹਰਿਦੁਆਰ ਦੇ ਪੰਡਿਤ ਸ਼੍ਰੀਧਰ ਸ਼ਾਸਤਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਸਾਲ ਸ਼ਿਵਰਾਤਰੀ ਦਾ ਇਹ ਤਿਉਹਾਰ ਅਰਦਰਾ ਨਕਸ਼ਤਰ ਵਿੱਚ ਮਨਾਇਆ ਜਾਵੇਗਾ।
ਸ਼ਿਵ ਭਗਤਾਂ ਨੂੰ ਇਸ ਦਾ ਵਿਸ਼ੇਸ਼ ਲਾਭ ਮਿਲੇਗਾ।
ਇਸ ਨਕਸ਼ਤਰ 'ਚ ਭੋਲੇਨਾਥ ਨੂੰ ਜਲ ਚੜ੍ਹਾਉਣ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਇਸ ਨਾਲ ਸਾਰੇ ਵਿਗੜੇ ਕੰਮ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ।