ਜੁਲਾਈ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਜੁਲਾਈ ਦਾ ਨਵਾਂ ਮਹੀਨਾ ਕੱਲ੍ਹ ਤੋਂ ਸ਼ੁਰੂ ਹੋਵੇਗਾ।

ਜੇਕਰ ਤੁਹਾਡੇ ਕੋਲ ਜੁਲਾਈ ਵਿੱਚ ਬੈਂਕ ਨਾਲ ਸਬੰਧਤ ਕੰਮ ਹਨ, ਤਾਂ ਇਸਨੂੰ ਸਮੇਂ ਸਿਰ ਪੂਰਾ ਕਰ ਲਓ।

ਜੁਲਾਈ 'ਚ ਕਈ ਦਿਨ ਬੈਂਕਾਂ 'ਚ ਛੁੱਟੀਆਂ ਹੋਣ ਵਾਲੀਆਂ ਹਨ।

ਜੁਲਾਈ ਵਿੱਚ ਹਫ਼ਤਾਵਾਰੀ ਅਤੇ ਹੋਰ ਛੁੱਟੀਆਂ ਸਮੇਤ ਬੈਂਕ 12 ਦਿਨ ਬੰਦ ਰਹਿਣਗੇ।

RBI ਹਰ ਕੈਲੰਡਰ ਸਾਲ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ।

ਸੂਚੀ ਵਿੱਚ ਕਈ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹਨ।

ਸੂਚੀ ਵਿੱਚ ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹਨ।

ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ।

ਇਸ ਤੋਂ ਇਲਾਵਾ 3, 6, 8, 9, 16 ਅਤੇ 17 ਜੁਲਾਈ ਨੂੰ ਬੈਂਕ ਬੰਦ ਰਹਿਣਗੇ।