SBI ਦੀ ਇਹ ਖਾਸ FD ਕਰੇਗੀ ਮਾਲਾਮਾਲ! ਮਿਲੇਗਾ ਵਧੀਆ ਰਿਟਰਨ
ਜੇਕਰ ਤੁਸੀਂ ਫਿਕਸਡ ਡਿਪਾਜ਼ਿਟ ਯਾਨੀ FD 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ।
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਨਿਵੇਸ਼ਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ ਯਾਨੀ FD 'ਤੇ ਵਿਆਜ ਦਰ ਵਧਾ ਦਿੱਤੀ ਹੈ।
SBI ਨੇ 3 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਨਵੀਆਂ ਦਰਾਂ 15 ਜੂਨ 2024 ਤੋਂ ਲਾਗੂ ਹੋ ਗਈਆਂ ਹਨ। ਹੁਣ SBI ਨਿਵੇਸ਼ਕ FD 'ਤੇ ਜ਼ਿਆਦਾ ਮੁਨਾਫਾ ਲੈ ਸਕਦੇ ਹਨ।
ਬੈਂਕ ਨੇ ਇੱਕ ਸਾਲ ਤੋਂ ਘੱਟ ਸਮੇਂ ਦੀ FD 'ਤੇ ਵਿਆਜ 180 ਦਿਨ ਤੋਂ ਵਧਾ ਕੇ 210 ਦਿਨ ਅਤੇ 211 ਦਿਨ ਕਰ ਦਿੱਤਾ ਹੈ।
180 ਦਿਨ ਤੋਂ 210 ਦਿਨ: ਆਮ ਲੋਕਾਂ ਲਈ - 6.25 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ - 6.75 ਪ੍ਰਤੀਸ਼ਤ
2 ਸਾਲ ਤੋਂ 3 ਸਾਲ ਤੋਂ ਘੱਟ: ਆਮ ਲੋਕਾਂ ਲਈ - 7.00 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ - 7.50 ਪ੍ਰਤੀਸ਼ਤ
3 ਸਾਲ ਤੋਂ 5 ਸਾਲ ਤੋਂ ਘੱਟ: ਆਮ ਲੋਕਾਂ ਲਈ - 6.75 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ - 7.25 ਪ੍ਰਤੀਸ਼ਤ
5 ਸਾਲ ਤੋਂ 10 ਸਾਲ ਤੱਕ: ਆਮ ਲੋਕਾਂ ਲਈ - 6.50 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ - 7.50 ਪ੍ਰਤੀਸ਼ਤ
SBI WeCare FD ਦੇ ਤਹਿਤ, ਸੀਨੀਅਰ ਨਾਗਰਿਕਾਂ ਨੂੰ 5 ਤੋਂ 10 ਸਾਲਾਂ ਦੀ FD 'ਤੇ 0.50 ਫੀਸਦੀ ਦਾ ਵਾਧੂ ਵਿਆਜ ਮਿਲਦਾ ਹੈ।