ਇੱਥੇ ਇਨਸਾਨਾਂ ਵਾਂਗ ਜਾਨਵਰਾਂ ਨੂੰ ਵੀ ਮਿਲਦੀ ਹੈ ‘ਐਤਵਾਰ ਦੀ ਛੁੱਟੀ’

ਐਤਵਾਰ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ।

ਐਤਵਾਰ ਨੂੰ ਸਕੂਲ, ਕਾਲਜ ਅਤੇ ਜ਼ਿਆਦਾਤਰ ਕੰਪਨੀਆਂ ਬੰਦ ਰਹਿੰਦੀਆਂ ਹਨ।

ਪਰ ਕੀ ਤੁਸੀਂ ਜਾਣਦੇ ਹੋ? ਭਾਰਤ ’ਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਜਾਨਵਰਾਂ ਨੂੰ ਐਤਵਾਰ ਦੇ ਦਿਨ ਛੁੱਟੀ ਦਿੱਤੀ ਜਾਂਦੀ ਹੈ।

ਐਤਵਾਰ ਨੂੰ ਜਾਨਵਰਾਂ ਤੋਂ ਕੋਈ ਕੰਮ ਨਹੀਂ ਕਰਵਾਇਆ ਜਾਂਦਾ।

10 ਦਹਾਕੇ ਪਹਿਲਾਂ ਇੱਕ ਬਲ਼ਦ ਦੀ ਖੇਤ ’ਚ ਕੰਮ ਕਰਦੇ ਸਮੇਂ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਜਾਨਵਰਾਂ ਨੂੰ ਹਫ਼ਤੇ ’ਚ ਇੱਕ ਦਿਨ ਅਰਾਮ ਦੇਣ ਦਾ ਫ਼ੈਸਲਾ ਕੀਤਾ।

ਇਸ ਪਰੰਪਰਾ ਦੀ ਸ਼ੁਰੂਆਤ ਝਾਰਖੰਡ ਦੇ ਲਾਤੇਹਾਰ ਪਿੰਡ ਤੋਂ ਹੋਈ।

ਇਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡ ਹਰਖ਼ਾ, ਮੁੰਗਰ, ਲਾਲਗੜ੍ਹੀ ਅਤੇ ਪਕਰਾਰ ’ਚ ਵੀ ਅਜਿਹਾ ਹੀ ਕੀਤਾ ਜਾਂਦਾ ਹੈ।

ਅੱਜ ਤੱਕ ਇਨ੍ਹਾਂ ਪਿੰਡਾਂ ’ਚ ਇਹ ਪਰੰਪਰਾ ਬਰਕਰਾਰ ਹੈ।