ਸਰਕਾਰ ਦੀ ਸ਼ਾਨਦਾਰ ਸਕੀਮ, ਔਰਤਾਂ ਦੇ ਖਾਤੇ 'ਚ ਆਉਣਗੇ 5 ਲੱਖ ਰੁਪਏ
ਇਸ ਯੋਜਨਾ ਦੇ ਤਹਿਤ ਸਰਕਾਰ ਤੁਹਾਨੂੰ 1 ਤੋਂ 5 ਲੱਖ ਰੁਪਏ ਦਾ ਫਾਇਦਾ ਦੇ ਰਹੀ ਹੈ।
ਲਖਪਤੀ ਦੀਦੀ ਯੋਜਨਾ ਵਿੱਚ ਤੁਹਾਨੂੰ ਬਿਨਾਂ ਵਿਆਜ ਦੇ ਲੋਨ ਮਿਲ ਜਾਂਦਾ ਹਨ। ਫਿਲਹਾਲ ਇਸ ਯੋਜਨਾ ਦੇ ਤਹਿਤ ਫਾਇਦਾ ਲੈਣ ਵਾਲਿਆਂ ਦੀ ਗਿਣਤੀ 3 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਹੈ
ਇਸ ਯੋਜਨਾ ਵਿੱਚ ਔਰਤਾਂ ਨੂੰ ਹੁਨਰ ਟ੍ਰੇਨਿੰਗ ਦੇ ਕੇ ਸਵੈ-ਰੁਜ਼ਗਾਰ ਦੇ ਕਾਬਲ ਬਣਾਇਆ ਜਾਂਦਾ ਹੈ, ਤਾਂ ਜੋ ਔਰਤਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋ ਸਕੇ।
ਇਹ ਸਕੀਮ ਸਰਕਾਰ ਨੇ 15 ਅਗਸਤ 2023 ਨੂੰ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 1 ਕਰੋੜ ਔਰਤਾਂ ਲਖਪਤੀ ਦੀਦੀ ਬਣ ਕੇ ਕਾਮਯਾਬੀ ਹਾਸਲ ਕਰ ਚੁੱਕੀਆਂ ਹਨ।
ਲਖਪਤੀ ਦੀਦੀ ਸਕੀਮ ਲਈ 18 ਤੋਂ 50 ਸਾਲ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ
ਹਨ।
ਇਸ ਸਕੀਮ ਲਈ ਅਪਲਾਈ ਕਰਨ ਲਈ, ਤੁਹਾਨੂੰ ਆਧਾਰ ਕਾਰਡ, ਪੈਨ ਕਾਰਡ, ਆਮਦਨ ਦਾ ਸਬੂਤ, ਬੈਂਕ ਪਾਸਬੁੱਕ ਅਤੇ ਵੈਧ ਮੋਬਾਈਲ ਨੰਬਰ ਦੀ ਲੋੜ ਹੋਵੇਗੀ।
ਲਖਪਤੀ ਦੀਦੀ ਯੋਜਨਾ ਰਾਹੀਂ ਕਾਰੋਬਾਰ ਸ਼ੁਰੂ ਕਰਨ ਲਈ ਵਿਆਜ ਮੁਕਤ ਲੋਨ ਮਿਲਦਾ ਹੈ
ਇਸ ਦੇ ਨਾਲ ਹੀ ਘੱਟ ਕੀਮਤ 'ਤੇ ਬੀਮੇ ਦੀ ਸੁਵਿਧਾ ਵੀ ਮਿਲ ਜਾਂਦੀ ਹੈ। ਇਹ ਸਕੀਮ ਮਹਿਲਾਵਾਂ ਦੀ ਕਮਾਈ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ।