ਇਨ੍ਹਾਂ 10 ਦੇਸ਼ਾਂ ਕੋਲ ਸਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ, ਜਾਣੋ ਭਾਰਤ ਦਾ ਨੰਬਰ...

ਇਨ੍ਹਾਂ 10 ਦੇਸ਼ਾਂ ਕੋਲ ਸਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ, ਜਾਣੋ ਭਾਰਤ ਦਾ ਨੰਬਰ...

ਦੁਨੀਆਂ ਦੇ ਕਿਹੜੇ ਦੇਸ਼ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ ਹੈ, ਕੀ ਤੁਸੀਂ ਵੀ ਇਸ ਸਵਾਲ ਲਈ ਗੂਗਲ 'ਤੇ ਸਰਚ ਕਰ ਰਹੇ ਹੋ

ਜੇਕਰ ਹਾਂ, ਤਾਂ ਇਹ ਤੁਹਾਡੇ ਕੰਮ ਦਾ ਹੋ ਸਕਦਾ ਹੈ।

ਇਸ 'ਚ ਦੁਨੀਆ ਦੇ 10 ਅਜਿਹੇ ਦੇਸ਼ਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਦੇ ਸਰਕਾਰੀ ਖਜ਼ਾਨੇ 'ਚ ਸਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ ਹੈ।

ਅਮਰੀਕਾ ਕੋਲ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਹੈ। ਇਸ ਸੂਚੀ ਵਿੱਚ ਅਮਰੀਕਾ ਦਾ ਨਾਂ ਪਹਿਲੇ ਸਥਾਨ 'ਤੇ ਆਉਂਦਾ ਹੈ। ਅਮਰੀਕਾ ਕੋਲ 8,133 ਟਨ ਸੋਨਾ ਹੈ।

ਸੋਨੇ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਜਰਮਨੀ ਦਾ ਨੰਬਰ ਆਉਂਦਾ ਹੈ। ਜਰਮਨੀ ਕੋਲ 3,355 ਟਨ ਸੋਨਾ ਹੈ।

ਸੂਚੀ ਵਿੱਚ ਇਟਲੀ ਦਾ ਨਾਮ ਤੀਜੇ ਨੰਬਰ 'ਤੇ ਆਉਂਦਾ ਹੈ। ਇਟਲੀ ਕੋਲ 2,452 ਟਨ ਸੋਨਾ ਹੈ।

ਫਰਾਂਸ ਦਾ ਨਾਂ ਸੂਚੀ ਵਿੱਚ ਚੌਥੇ ਨੰਬਰ 'ਤੇ ਆਉਂਦਾ ਹੈ। ਫਰਾਂਸ ਕੋਲ 2,437 ਟਨ ਸੋਨਾ ਹੈ।

ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ, ਰੂਸ ਫਰਾਂਸ ਤੋਂ ਬਾਅਦ ਆਉਂਦਾ ਹੈ। ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਆਉਣ ਵਾਲੇ ਰੂਸ ਕੋਲ 2,330 ਟਨ ਸੋਨਾ ਹੈ।

ਸੂਚੀ ਵਿੱਚ ਛੇਵੇਂ ਨੰਬਰ 'ਤੇ ਰੂਸ ਤੋਂ ਬਾਅਦ ਚੀਨ ਦਾ ਨਾਂ ਆਉਂਦਾ ਹੈ। ਚੀਨ ਕੋਲ 2,113 ਟਨ ਸੋਨਾ ਹੈ।

ਸਵਿਟਜ਼ਰਲੈਂਡ ਦਾ ਨਾਂ ਸੱਤਵੇਂ ਨੰਬਰ 'ਤੇ ਆਉਂਦਾ ਹੈ। ਸਵਿਟਜ਼ਰਲੈਂਡ ਕੋਲ 1,040 ਟਨ ਸੋਨਾ ਹੈ।

ਜਾਪਾਨ ਦਾ ਨਾਂ ਸੂਚੀ 'ਚ ਅੱਠਵੇਂ ਨੰਬਰ 'ਤੇ ਆਉਂਦਾ ਹੈ। ਜਾਪਾਨ ਕੋਲ 846 ਟਨ ਸੋਨਾ ਹੈ

ਸੂਚੀ ਵਿੱਚ ਭਾਰਤ ਦਾ ਨਾਂ ਨੌਵੇਂ ਨੰਬਰ 'ਤੇ ਆਉਂਦਾ ਹੈ। ਭਾਰਤ ਸਰਕਾਰ ਕੋਲ 797 ਟਨ ਸੋਨੇ ਦਾ ਭੰਡਾਰ ਹੈ।

ਨੀਦਰਲੈਂਡ ਦਾ ਨਾਂ ਸੂਚੀ 'ਚ ਦਸਵੇਂ ਅਤੇ ਆਖਰੀ ਨੰਬਰ 'ਤੇ ਆਉਂਦਾ ਹੈ। ਨੀਦਰਲੈਂਡ ਕੋਲ 612 ਟਨ ਸੋਨਾ ਹੈ।