ਸਿਹਤ ਲਈ ਖਜ਼ਾਨਾ ਹਨ ਇਹ ਕੇਸਰੀ ਰੰਗ ਦੇ ਫਲ 

ਨਾਰੰਗੀ ਰੰਗ ਦੇ ਫਲਾਂ ਵਿੱਚ ਬੀਟਾ ਕੇਰਾਟਿਨ ਅਤੇ ਵਿਟਾਮਿਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ।

ਜੋ ਸਕਿੱਨ ਨੂੰ ਜਵਾਨ ਰੱਖਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ

ਕੇਸਰੀ ਰੰਗ ਦੇ ਇਹ ਫਲ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਪਪੀਤਾ: ਪਪੀਤੇ ਵਿਚ ਮੌਜੂਦ ਪਪੈਨ ਨਾਮਕ ਐਂਜ਼ਾਈਮ ਸਕਿੱਨ ਲਈ ਫਾਇਦੇਮੰਦ ਹੁੰਦਾ ਹੈ।

ਇਹ ਸਕਿੱਨ ਤੋਂ ਡੈੱਡ ਸੈੱਲਾਂ ਨੂੰ ਹਟਾ ਕੇ ਸਕਿੱਨ ਨੂੰ ਚਮਕਦਾਰ ਰੱਖਦਾ ਹੈ

ਗਾਜਰ: ਨਾਰੰਗੀ ਰੰਗਾਂ ਵਿੱਚ ਸ਼ਾਮਲ ਗਾਜਰ ਬੇਹੱਦ ਹੀ ਫਾਇਦੇਮੰਦ ਸਬਜ਼ੀ ਹੈ।

ਵਿਟਾਮਿਨ ਏ ਨਾਲ ਭਰਪੂਰ ਗਾਜਰ ਦਾ ਸੇਵਨ ਸਿਹਤ ਲਈ ਸੰਜੀਵਨੀ ਹੈ।

ਸੰਤਰਾ :  ਸੰਤਰਾ ਵਿਟਾਮਿਨਾਂ ਦਾ ਬਹੁਤ ਵਧੀਆ ਸਰੋਤ ਹੈ, ਇਹ ਸਕਿੱਨ ਨੂੰ ਸਿਹਤਮੰਦ ਰੱਖਦਾ ਹੈ।

ਸਰਦੀਆਂ ਵਿੱਚ ਸੰਤਰੇ ਦਾ ਸੇਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ।