ਅਗਸਤ ਦਾ ਮਹੀਨਾ ਆਪਣੇ ਆਖਰੀ ਪੜਾਅ 'ਤੇ ਪਹੁੰਚਣ ਦੀ ਕਗਾਰ 'ਤੇ ਹੈ ਅਤੇ ਸਤੰਬਰ ਦਾ ਮਹੀਨਾ ਦਸਤਕ ਦੇਣ ਲਈ ਬੇਤਾਬ ਹੈ।
ਸਤੰਬਰ ਦੇ ਪਹਿਲੇ ਦਿਨ ਹੀ ਆਮ ਆਦਮੀ ਨਾਲ ਜੁੜੇ ਕੰਮ ਕਾਜ ਦੇ ਨਿਯਮਾਂ ਵਿੱਚ ਬਦਲਾਅ ਹੋਣ ਵਾਲਾ ਹੈ
ਅਜਿਹੇ 'ਚ ਤੁਹਾਡੀ ਰਸੋਈ 'ਚ ਇਸਤੇਮਾਲ ਹੋਣ ਵਾਲੇ LPG ਗੈਸ ਸਿਲੰਡਰ ਤੋਂ ਲੈ ਕੇ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਤੱਕ ਦੇ ਨਿਯਮ ਬਦਲ ਜਾਣਗੇ।
ਆਓ ਜਾਣਦੇ ਹਾਂ 1 ਸਤੰਬਰ 2024 ਤੋਂ ਕਿਹੜੇ-ਕਿਹੜੇ ਨਿਯਮ ਬਦਲਣਗੇ, ਜਿਸ ਦਾ ਅਸਰ ਆਮ ਆਦਮੀ ਦੀ ਜੇਬ੍ਹ 'ਤੇ ਪਵੇਗਾ।
LPG Cylinder: ਘਰੇਲੂ ਅਤੇ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ 1 ਸਤੰਬਰ ਨੂੰ ਬਦਲਾਅ ਹੋਣ ਦੀ ਸੰਭਾਵਨਾ ਹੈ।
CNG-PNG Rates: 1 ਸਤੰਬਰ ਤੋਂ ਹਵਾਬਾਜ਼ੀ ਟਰਬਾਈਨ ਫਿਊਲ (ATF) ਅਤੇ CNG-PNG ਦਰਾਂ ਵਿੱਚ ਬਦਲਾਅ ਹੋਣ ਦੀ ਉਮੀਦ ਹੈ
Aadhaar Free Update Unique Identification Authority of India (UIDAI) ਨੇ ਆਧਾਰ ਦਸਤਾਵੇਜ਼ਾਂ ਨੂੰ ਅੱਪਡੇਟ ਕਰਨ ਦੀ ਮੁਫ਼ਤ ਸੇਵਾ ਨੂੰ 14 ਸਤੰਬਰ 2024 ਤੱਕ ਵਧਾ ਦਿੱਤਾ ਹੈ।
Fake Call Rules: ਟੈਲੀਮਾਰਕੀਟਿੰਗ ਕੰਪਨੀਆਂ ਨੂੰ 30 ਸਤੰਬਰ ਤੱਕ ਇੱਕ ਨਵੇਂ ਬਲਾਕਚੈਨ-ਅਧਾਰਤ ਸਿਸਟਮ ਵਿੱਚ ਸ਼ਿਫਟ ਹੋਣਾ ਪਵੇਗਾ , ਜਿਸ ਨਾਲ ਸੁਰੱਖਿਆ ਵਧੇਗੀ ਅਤੇ ਸਪੈਮ ਕਾਲਾਂ ਵਿੱਚ ਕਮੀ ਆਵੇਗੀ।
New Credit Card: ਸਿਤੰਬਰ ਤੋਂ ਨਵੇਂ ਕ੍ਰੈਡਿਟ ਕਾਰਡ ਨਿਯਮ ਲਾਗੂ ਹੋਣਗੇ। HDFC ਬੈਂਕ ਨੇ ਯੂਟਿਲਿਟੀ ਬਿੱਲਾਂ 'ਤੇ ਮਿਲਣ ਵਾਲੇ ਰਿਵਾਰਡ ਪੁਆਇੰਟਾਂ ਦੀ ਸੀਮਾ ਤੈਅ ਕਰ ਦਿੱਤੀ ਹੈ।
Increase In DA: ਉਮੀਦ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਲਗਭਗ 3 ਫੀਸਦੀ ਤੱਕ ਵਾਧਾ ਹੋ ਸਕਦਾ ਹੈ।