ਇਨ੍ਹਾਂ ਛੋਟੀਆਂ ਪੱਤੀਆਂ 'ਚ ਛੁਪੇ ਹਨ ਔਸ਼ਧੀ ਗੁਣ, ਫਾਇਦੇ ਕਰ ਦੇਣਗੇ ਹੈਰਾਨ
ਕੜੀ ਪੱਤੇ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਵਾਦ ਦੇ ਨਾਲ-ਨਾਲ ਸਿਹਤ ਨੂੰ ਵੀ ਸੁਧਾਰਦੇ ਹਨ।
ਰੋਜ਼ਾਨਾ 5-10 ਕਰੀ ਪੱਤੇ ਦਾ ਸੇਵਨ ਸਰੀਰ ਲਈ ਫਾਇਦੇਮੰਦ ਹੁੰਦਾ ਹੈ।
ਤੁਸੀਂ ਸਲਾਦ, ਸੂਪ, ਚਟਨੀ ਜਾਂ ਤੜਕੇ ਵਿੱਚ ਵੀ ਕੜੀ ਪੱਤਾ ਖਾ ਸਕਦੇ ਹੋ।
ਕੜੀ ਪੱਤੇ 'ਚ ਐਂਟੀਆਕਸੀਡੈਂਟ ਅਤੇ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੇ ਹਨ।
ਇਹ ਪੱਤੇ ਮੇਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ, ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲ
ਦੀ ਹੈ।
ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਕੜੀ ਪੱਤਾ ਚਮੜੀ ਨੂੰ ਲੰਬੀ ਉਮਰ ਲਈ ਸਿਹਤਮੰਦ ਰੱਖਦਾ ਹੈ।
ਇਨ੍ਹਾਂ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ ਫਾਈਬਰ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰ ਸਕਦੇ ਹਨ।
ਇਨ੍ਹਾਂ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਤੋਂ ਬਚਾਉਂਦੇ ਹਨ।
ਕੜੀ ਪੱਤੇ ਵਿੱਚ ਮੌਜੂਦ ਕੁਝ ਪੌਸ਼ਟਿਕ ਤੱਤ ਦਿਮਾਗ ਦੀ ਸਿਹਤ ਨੂੰ ਸੁਧਾਰ ਸਕਦੇ ਹਨ।