ਸ਼ੁਕਰਾਣੂ ਅਤੇ ਔਰਤਾਂ ਦਾ ਅੰਡਾ ਜਦੋਂ ਫਰਟੀਲਾਈਜ ਹੁੰਦਾ ਹੈ ਇੱਕ ਨਵੇਂ ਜੀਵ ਦਾ ਜਨਮ ਹੁੰਦਾ ਹੈ।
ਸ਼ੁਕਰਾਣੂਆਂ ਦਾ ਮਜ਼ਬੂਤ ਅਤੇ ਸਿਹਤਮੰਦ ਹੋਣਾ ਜ਼ਰੂਰੀ ਹੈ ਨਹੀਂ ਤਾਂ ਗਰਭਧਾਰਣ ਨਹੀਂ ਹੋ ਪਵੇਗਾ।
ਜੇਕਰ ਕਿਸੇ ਪੁਰਸ਼ ਦੇ ਇੱਕ ਮਿਲੀਮੀਟਰ ਵੀਰਜ ਵਿੱਚ 20 ਕਰੋੜ ਸ਼ੁਕਰਾਣੂ ਹਨ ਤਾਂ ਇਹ ਸਿਹਤਮੰਦ ਮੰਨਿਆ ਜਾਂਦਾ ਹੈ।
ਖ਼ਰਾਬ ਜੀਵਨ ਸ਼ੈਲੀ ਅਤੇ ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਕਾਰਨ ਮਰਦਾਂ ਵਿੱਚ ਸ਼ੁਕਰਾਣੂ ਘੱਟਣ ਲੱਗੇ ਹਨ।
ਅਜ਼ੋਸਪਰਮੀਆ ਦੇ ਕਾਰਨ, ਸ਼ੁਕਰਾਣੂ ਨਹੀਂ ਬਣਦੇ ਜਾਂ ਬਣਨ ਤੋਂ ਬਾਅਦ ਬਾਹਰ ਨਹੀਂ ਆਉਂਦੇ।
ਜੇਕਰ ਕਿਸੇ ਨੂੰ ਅਜ਼ੋਸਪਰਮੀਆ ਜੋ ਜਾਵੇ ਤਾਂ ਉਸ ਦੇ ਪਿਤਾ ਬਣਨ ਦੀ ਸੰਭਾਵਨਾ ਤੇ ਪਾਣੀ ਫਿਰ ਸਕਦਾ ਹੈ।
ਇਸ ਬਿਮਾਰੀ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਬਚਪਨ ਵਿਚ ਅੰਡਕੋਸ਼ਾਂ 'ਤੇ ਸੱਟ ਲੱਗਣਾ ਵੀ ਸ਼ਾਮਲ ਹੈ।
ਜੇਕਰ ਸਮੇਂ ਸਿਰ ਡਾਕਟਰ ਕੋਲ ਚਲੇ ਜਾਓ ਤਾਂ ਇਹ ਠੀਕ ਵੀ ਹੋ ਸਕਦਾ ਹੈ।
ਜੇਕਰ ਕਿਸੇ ਕਾਰਨ ਸ਼ੁਕਰਾਣੂ ਬਾਹਰ ਨਹੀਂ ਆ ਰਿਹਾ ਤਾਂ ਇਸ ਨੂੰ ਸਰਜਰੀ ਨਾਲ ਠੀਕ ਕੀਤਾ ਜਾਂਦਾ ਹੈ।