52 ਸਾਲ ਪੁਰਾਣਾ ਹੈ ਇਸ ਹਲ਼ਦੀ ਵਾਲੀ ਚਾਹ ਦੇ ਸਵਾਦ!

ਇੰਦੌਰ ’ਚ ਕਈ ਤਰੀਕਿਆਂ ਨਾਲ ਚਾਹ ਬਣਾਈ ਜਾਂਦੀ ਹੈ। 

ਅਜਿਹੀ ਹੀ ਇੱਕ ਖ਼ਾਸ ਚਾਹ ਦੀ ਦੁਕਾਨ ਭੀੜੀ ਗਲ਼ੀ ’ਚ ਵੀ ਹੈ। 

ਇੱਥੇ ਦੀ ਚਾਹ ਦਾ ਸਵਾਦ ਪਿਛਲੇ 52 ਸਾਲਾਂ ਤੋਂ ਲੋਕਾਂ ਨੂੰ ਬਹੁਤ ਆਕਰਸ਼ਿਤ ਕਰ ਰਿਹਾ ਹੈ। 

ਇਹ ਦੁਕਾਨ ਕ੍ਰਿਸ਼ਨਦਾਸ ਜਮਨਾਲਾਲ ਦੀ ਹੈ। 

ਹੁਣ ਇਸ ਦੁਕਾਨ ਨੂੰ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚਲਾ ਰਹੇ ਹਨ। 

ਇਸ ਦੁਕਾਨ ਦਾ ਨਾਮ ਨੀਮਾ ਟੀ ਸਟਾਲ ਹੈ। 

ਇੱਥੇ ਸਪੈਸ਼ਲ ਤੌਰ ’ਤੇ ਹਲ਼ਦੀ ਦੀ ਚਾਹ ਬਣਾਈ ਜਾਂਦੀ ਹੈ।

ਇਸ ਚਾਹ ’ਚ ਪਾਊਡਰ ਦੀ ਥਾਂ ਹਲ਼ਦੀ ਦੀ ਗੱਠੀ ਦਾ ਇਸਤੇਮਾਲ ਹੁੰਦਾ ਹੈ। 

ਇਸ ਚਾਹ ਦਾ ਸਵਾਦ ਲੈਣ ਲਈ ਲੋਕ ਦੂਰੋਂ-ਦੂਰੋਂ ਇੱਥੇ ਆਉਂਦੇ ਹਨ। 

ਚਾਹ ਦੇ ਲਈ ਮਸਾਲੇ ਵੀ ਓਮਪ੍ਰਕਾਸ਼ ਖ਼ੁਦ ਹੀ ਤਿਆਰ ਕਰਦੇ ਹਨ।