ਸਰਕਾਰ ਬਦਲ ਸਕਦੀ ਹੈ ਇਹ ਨਿਯਮ, ਮਿਲਣਗੀਆਂ 300 ਛੁੱਟੀਆਂ

ਸਰਕਾਰ ਬਦਲ ਸਕਦੀ ਹੈ ਇਹ ਨਿਯਮ, ਮਿਲਣਗੀਆਂ 300 ਛੁੱਟੀਆਂ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਛੇਵੀਂ ਵਾਰ ਬਜਟ ਪੇਸ਼ ਕਰਨਗੇ।

ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਦੇਸ਼ ਭਰ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਸਰਕਾਰ ਬਜਟ ਵਿੱਚ ਲੇਬਰ ਕਾਨੂੰਨਾਂ ਨੂੰ ਲਿਆਉਣ ਨੂੰ ਲੈ ਕੇ ਐਲਾਨ ਕਰ ਸਕਦੀ ਹੈ।

ਸਰਕਾਰ ਕਾਫੀ ਸਮੇਂ ਤੋਂ ਲੇਬਰ ਕਾਨੂੰਨ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਰਾਜਾਂ ਵਿੱਚ ਆਮ ਸਹਿਮਤੀ ਨਾ ਹੋਣ ਕਾਰਨ ਕਾਨੂੰਨ ਨੂੰ ਲਾਗੂ ਕਰਨ ਵਿੱਚ ਦੇਰੀ ਹੋ ਰਹੀ ਹੈ।

ਕਰਮਚਾਰੀਆਂ ਦੀ Earned Leave ਛੁੱਟੀਆਂ 240 ਤੋਂ ਵਧਾ ਕੇ 300 ਹੋ ਸਕਦੀਆਂ ਹਨ।

ਮੋਦੀ ਸਰਕਾਰ ਕਰਮਚਾਰੀਆਂ ਦੀ Earned leave ਵਧਾਉਣ ਨੂੰ ਲੈ ਕੇ ਫੈਸਲਾ ਕਰ ਸਕਦੀ ਹੈ

ਲੇਬਰ ਕੋਡ ਦੇ ਨਿਯਮਾਂ ਨੂੰ ਲੈ ਕੇ  ਮੰਤਰਾਲਾ,ਲੇਬਰ ਯੂਨੀਅਨ ਅਤੇ Industry ਦੇ ਨੁਮਾਇੰਦਿਆਂ ਦਰਮਿਆਨ ਲੇਬਰ ਕੋਡ ਦੇ ਨਿਯਮਾਂ ਨੂੰ ਲੈ ਕੇ ਕਾਫੀ ਚਰਚਾ ਹੋਈ।

ਲੇਬਰ ਯੂਨੀਅਨਾਂ ਵੱਲੋਂ ਪੀਐਫ ਅਤੇ Earned leave ਦੀ ਸੀਮਾ ਵਧਾਉਣ ਦੀ ਕੀਤੀ ਗਈ ਮੰਗ 'ਤੇ ਵੀ ਫੈਸਲਾ ਲਿਆ ਜਾਣਾ ਸੀ।

ਹੁਣ ਕੇਂਦਰ ਸਰਕਾਰ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਲੇਬਰ ਕੋਡ ਦੇ ਨਿਯਮਾਂ ਵਿੱਚ ਬੇਸਿਕ ਸੈਲਰੀ ਕੁੱਲ ਤਨਖਾਹ ਦਾ 50% ਜਾਂ ਵੱਧ ਹੋਣਾ ਆਦਿ ਵੀ ਸ਼ਾਮਲ ਹੈ। ਇਸ ਨਾਲ ਜ਼ਿਆਦਾਤਰ ਕਰਮਚਾਰੀਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ

ਜੇਕਰ ਬੇਸਿਕ ਤਨਖ਼ਾਹ ਵਧੇਗੀ ਤਾਂ ਪੀਐਫ ਅਤੇ Gratuity ਵਿੱਚ ਕਟਣ ਵਾਲਾ ਪੈਸਾ ਵੱਧ ਜਾਵੇਗਾ। ਇਸ ਨਾਲ ਹੱਥ 'ਚ ਆਉਣ ਵਾਲੀ ਸੈਲਰੀ ਘੱਟ ਹੋ ਜਾਵੇਗੀ