ਪੱਤਿਆਂ ਦੇ ਰੰਗ ਨਾਲ ਬਣੀ ਸਾੜ੍ਹੀ ਦੀ ਵਧੀ ਮੰਗ

ਮੱਧ ਪ੍ਰਦੇਸ਼ ਆਪਣੀਆਂ ਕਲਾਵਾਂ ਲਈ ਵਿਸ਼ਵ ਪ੍ਰਸਿੱਧ ਹੈ।

ਮੱਧ ਪ੍ਰਦੇਸ਼ ’ਚ ਚੰਦੇਰੀ ਅਤੇ ਮਹੇਸ਼ਵਰੀ ਸਾੜ੍ਹੀਆਂ ਦੀ ਬਹੁਤ ਮੰਗ ਹੈ।

ਭੋਪਾਲ ਦੇ ਮ੍ਰਿਗਨਯਨੀ ਵਿੱਚ ਪੱਤਿਆਂ ਦੇ ਰੰਗਾਂ ਤੋਂ ਬਣੀਆਂ ਸਾੜ੍ਹੀਆਂ ਉਪਲਬਧ ਹਨ।

ਇਨ੍ਹਾਂ ਸਾੜ੍ਹੀਆਂ ਨੂੰ ਰੰਗ ਦੇਣ ਲਈ ਰੁੱਤਾਂ ਦੇ ਹਿਸਾਬ ਨਾਲ ਪੱਤਿਆਂ ਦੀ ਚੋਣ ਕੀਤੀ ਜਾਂਦੀ ਹੈ।

ਇਹਨਾਂ ਸਾੜ੍ਹੀਆਂ ਨੂੰ ਝਾਰੀਆ ਪਰਿਵਾਰ ਦੁਆਰਾ ਤਿਆਰ ਕੀਤਾ ਜਾਂਦਾ ਹੈ।

ਪੱਤਿਆਂ ਦੇ ਰੰਗ ਨਾਲ ਤਿਆਰ ਕੀਤੀ ਇਸ ਸਾੜੀ ਦੀ ਕੀਮਤ 3000 ਰੁਪਏ ਹੈ।

ਇਹ ਪ੍ਰਿੰਟ ਸਿਲਕ ਸਾੜ੍ਹੀ 'ਤੇ ਕੀਤਾ ਗਿਆ ਹੈ।

ਨੀਮਚ ਨੇੜੇ ਉਮੇਦਪੁਰ ਅਤੇ ਤਾਰਾਪੁਰ ਦੇ ਕਲਾਕਾਰ ਸਾੜ੍ਹੀਆਂ ਨੂੰ ਤਿਆਰ ਕਰਦੇ  ਹਨ। 

ਹੱਥਾਂ ਨਾਲ ਕੁਦਰਤੀ ਤਰੀਕੇ ’ਚ ਇਸ ਨੂੰ ਕਈ ਦਿਨਾਂ ’ਚ ਤਿਆਰ ਕੀਤਾ ਜਾਂਦਾ ਹੈ।