ਮਜ਼ਬੂਤ ਸ਼ਰੀਰ ਲਈ ਰੋਜ਼ਾਨਾ ਕਸਰਤ ਅਤੇ ਅਤੇ ਚੰਗਾ ਸਿਹਤਮੰਦ ਖਾਣ-ਪਾਨ ਜ਼ਰੂਰੀ ਹੈ।
ਕੰਟੋਲਾ ਸਬਜ਼ੀ ਨੂੰ ਕੰਕੋਟਕੀ ਅਤੇ ਕਕੋਰਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਸਬਜ਼ੀ ’ਚ ਪ੍ਰੋਟੀਨ, ਫਾਇਬਰ, ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਬੀ-1, ਬੀ-2, ਬੀ-5, ਬੀ-6 ਸਣੇ ਬਹੁਤ ਸਾਰੇ ਤੱਤ ਹੁੰਦੇ ਹਨ।
ਗਰਮ ਤਸੀਰ ਵਾਲੀ ਸਬਜ਼ੀ ਬਹੁਤ ਸਵਾਦਿਸ਼ਟ ਵੀ ਹੁੰਦੀ ਹੈ।
ਸਿਰ ਦਰਦ, ਬਾਲ਼ ਝੜਨਾ, ਕੰਨ ਦਰਦ, ਖਾਂਸੀ, ਪੇਟ ਦੀਆਂ ਬੀਮਾਰੀਆਂ ਵਰਗੇ ਕਈ ਰੋਗਾਂ ’ਚ ਇਹ ਫਾਇਦੇਮੰਦ ਹੈ।
ਆਯੂਰਵੇਦ ’ਚ ਇਸਦੀ ਜੜ੍ਹ, ਫੁੱਲ, ਰਸ, ਪੱਤਿਆਂ ਆਦਿ ਦਾ ਇਸਤੇਮਾਲ ਵੀ ਚੰਗਾ ਮੰਨਿਆ ਜਾਂਦਾ ਹੈ।