ਜੇਕਰ ਤੁਹਾਡੇ ਸਾਹਮਣੇ ਸ਼ਾਰਕ ਆ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਸ਼ਾਰਕ ਕਿੰਨੀ ਖਤਰਨਾਕ ਹੁੰਦੀ ਹੈ,ਇਹ ਦੱਸਣ ਦੀ ਲੋੜ ਨਹੀਂ । 

ਅਜਿਹੇ ਵਿੱਚ ਜੇਕਰ ਤੁਹਾਡਾ ਸਾਹਮਣਾ ਸ਼ਾਰਕ ਨਾਲ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?

ਇਸ ਸਥਿਤੀ ਵਿੱਚ ਤੁਹਾਨੂੰ ਸਮੁੰਦਰੀ ਜੀਵ ਵਿਗਿਆਨੀ ਰਿਆਨ ਜਾਨਸਨ ਦੀ ਗੱਲ ਮੰਨਣੀ ਚਾਹੀਦੀ ਹੈ।    

ਉਸਦਾ ਮੰਨਣਾ ਹੈ ਕਿ ਪਾਣੀ ਵਿਚ ਜਾਣ ਵਾਲਾ ਹਰ ਵਿਅਕਤੀ ਸ਼ਾਰਕ ਦੇ ਬਾਰੇ ਸਿਖਿਅਤ ਹੋਣਾ  ਚਾਹੀਦਾ ਹੈ।  

ਸ਼ਾਰਕ ਦੇ ਸਾਹਮਣੇ ਕਦੇ ਵੀ ਸ਼ਿਕਾਰੀ ਦੀ ਤਰ੍ਹਾਂ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ। 

ਜੇਕਰ ਸ਼ਿਕਾਰ ਦੀ ਤਰ੍ਹਾਂ ਵਿਵਹਾਰ ਕਰੋਗੇ ਤਾਂ ਸ਼ਾਰਕ ਵੀ ਸ਼ਿਕਾਰੀ ਦੀ ਤਰ੍ਹਾਂ ਵਿਵਹਾਰ ਕਰੇਗੀ। 

 ਸ਼ਾਰਕ ਨੂੰ ਦੇਖਦੇ ਹੀ ਸ਼ਾਂਤ ਹੋ ਜਾਣਾ ਚਾਹੀਦਾ ਹੈ, ਕਿਊਂਕਿ ਜ਼ਿਆਦਾ ਹਲਚਲ ਉਸਨੂੰ ਉਕਸਾਉਂਦੀ ਹੈ।    

ਅਜਿਹੇ 'ਚ ਇਕ ਜਗ੍ਹਾ 'ਤੇ ਰੁਕ ਕੇ ਸ਼ਾਰਕ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਸ਼ਾਰਕਾਂ ਦੇ ਝੁੰਡ ਵਿੱਚ ਕਦੇ ਵੀ ਫਸਣਾ ਨਹੀਂ ਚਾਹੀਦਾ।