ਠੰਢ ਵਿੱਚ ਜ਼ਿਆਦਾਤਰ ਲੋਕ ਚਾਹ 'ਚ ਅਦਰਕ ਜ਼ਰੂਰ ਮਿਲਾਉਂਦੇ ਹਨ। ਸਰਦੀਆਂ ਦੇ ਮੌਸਮ 'ਚ ਅਦਰਕ ਦੀ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ।
ਅਦਰਕ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਕਾਰਨ ਇਸ ਮੌਸਮ ਵਿਚ ਅਦਰਕ ਦੀ ਚਾਹ ਪੀਣ ਨਾਲ ਤੁਸੀਂ ਕਈ ਮੌਸਮੀ ਬੀਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹੋ।
ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਦੀ ਚਾਹ ਪੀਣਾ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਲੋਕਾਂ ਬਾਰੇ
Stomach Problems ਜਿਨ੍ਹਾਂ ਲੋਕਾਂ ਨੂੰ ਪੇਟ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਅਦਰਕ ਦੀ ਚਾਹ ਨਹੀਂ ਪੀਣੀ ਚਾਹੀਦੀ
Blood Pressure Low ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ ਅਤੇ ਤੁਸੀਂ ਅਦਰਕ ਦਾ ਸੇਵਨ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਨੂੰ ਬੰਦ ਕਰ ਦਿਓ। ਕਿਉਂਕਿ ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।
Thin Blood ਜਿਨ੍ਹਾਂ ਲੋਕਾਂ ਦਾ ਖੂਨ ਪਹਿਲਾਂ ਹੀ ਪਤਲਾ ਹੈ, ਉਨ੍ਹਾਂ ਨੂੰ ਅਦਰਕ ਦੀ ਚਾਹ ਪੀਣ ਨਾਲ ਨੁਕਸਾਨ ਹੋ ਸਕਦਾ ਹੈ। ਅਜਿਹੇ ਲੋਕਾਂ ਨੂੰ ਅਦਰਕ ਵਾਲੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ
Pregnant Women ਗਰਭ ਅਵਸਥਾ ਦੌਰਾਨ ਅਦਰਕ ਦੀ ਚਾਹ ਜ਼ਿਆਦਾ ਨਹੀਂ ਪੀਣੀ ਚਾਹੀਦੀ। ਬਹੁਤ ਜ਼ਿਆਦਾ ਅਦਰਕ ਦਾ ਸੇਵਨ ਗਰਭ ਵਿੱਚ ਮੌਜੂਦ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
Allergies ਕੁਝ ਲੋਕਾਂ ਨੂੰ ਅਦਰਕ ਦੀ ਚਾਹ ਤੋਂ ਐਲਰਜੀ ਹੋ ਸਕਦੀ ਹੈ। ਅਦਰਕ ਦਾ ਸੇਵਨ ਕਰਨ ਨਾਲ ਚਮੜੀ 'ਤੇ ਖੁਜਲੀ, ਧੱਫੜ ਜਾਂ ਸੋਜ ਹੋ ਸਕਦੀ ਹੈ।
Diarrhea ਬਹੁਤ ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ Diarrhea ਦੀ ਸਮੱਸਿਆ ਵੀ ਹੋ ਸਕਦੀ ਹੈ। Diarrhea ਸਰੀਰ ਨੂੰ ਕਮਜ਼ੋਰ ਬਣਾ ਦਿੰਦਾ ਹੈ।