ਪੀਲੇ ਨਹੁੰ  ਇਨ੍ਹਾਂ ਬਿਮਾਰੀਆਂ ਦਾ ਦਿੰਦੇ ਹਨ ਸੰਕੇਤ 

ਸਿਹਤਮੰਦ, ਸ਼ਾਇਨੀ, ਗੁਲਾਬੀ ਨਹੁੰ ਚੰਗੀ ਸਿਹਤ ਦਾ ਸੰਕੇਤ ਦਿੰਦੇ ਹਨ।

ਨਹੁੰਆਂ ਦਾ ਟੁੱਟਣਾ ਅਤੇ ਰੰਗ ਬਦਲਣਾ ਕੁਝ ਬਿਮਾਰੀਆਂ ਦੇ ਸੰਕੇਤ ਹੁੰਦੇ ਹਨ।

ਹੈਲਥ ਲਾਈਨ ਦੇ ਅਨੁਸਾਰ, ਬ੍ਰਿਟਲ , ਪੀਲੇ ਨਹੁੰਆਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਹੈ  

ਇਹ ਨਹੁੰਆਂ ਵਿੱਚ ਹੋਣ ਵਾਲੇ ਫੰਗਲ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ।

ਜ਼ਿਆਦਾ ਸਮੋਕਿੰਗ ਕਰਨ ਨਾਲ ਵੀ ਨਹੁੰਆਂ ਦਾ ਰੰਗ ਪੀਲਾ ਪੈ ਸਕਦੇ ਹਨ।

ਸਿਗਰੇਟ 'ਚ ਟਾਰ ਅਤੇ ਨਿਕੋਟੀਨ ਹੁੰਦੇ ਹਨ, ਜੋ ਨਹੁੰਆਂ ਨੂੰ ਕਮਜ਼ੋਰ ਕਰਦੇ ਹਨ।

ਲਗਾਤਾਰ ਡਾਰਕ ਨੇਲ ਪਾਲਿਸ਼, ਨੇਲ ਪ੍ਰੋਡਕਟਸ ਦੀ ਵਰਤੋਂ ਨਾਲ ਵੀ ਨਹੁੰ ਪੀਲੇ ਪੈ ਜਾਂਦੇ ਹਨ।

ਕ੍ਰੋਨਿਕ ਬ੍ਰੌਕਾਈਟਿਸ ਹੋਣ 'ਤੇ ਵੀ ਨਹੁੰਆਂ ਦਾ ਰੰਗ ਬਦਲਕੇ ਪੀਲਾ ਹੋ ਜਾਂਦਾ ਹੈ।

ਸ਼ੂਗਰ 'ਚ ਵੀ ਨਹੁੰਆਂ ਦਾ ਰੰਗ ਬਦਲ ਸਕਦਾ ਹੈ